ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅੱਜ ਤੋਂ ਵਿਸ਼ੇਸ਼ ਲੜੀਵਾਰ ਦੀਵਾਨ ਹੋਏ ਸ਼ੁਰੂ

Spread the love

ਸੰਗਤਾਂ ਨੂੰ ਹੁੰਮ-ਹੁੰਮਾ ਕੇ ਪਹੁੰਚਣ ਦੀ ਬੇਨਤੀ
ਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਅੱਜ 22 ਅਪ੍ਰੈਲ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਵਿਸ਼ੇਸ਼ ਦੀਵਾਨਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਦੀਵਾਨ 22 ਅਪ੍ਰੈਲ ਸੋਮਵਾਰ ਤੋਂ 27 ਅਪ੍ਰੈਲ ਸ਼ਨੀਵਾਰ ਤੱਕ ਸ਼ਾਮ 7 ਤੋਂ 8 ਵਜੇ ਤਕ ਹੋਣਗੇ ਤੇ ਐਤਵਾਰ 28 ਅਪ੍ਰੈਲ ਦੇ ਦੀਵਾਨ 11.30 ਤੋਂ 12.30 ਵਜੇ ਤੱਕ ਹੋਣਗੇ।
ਦੀਵਾਨਾ ਦੀ ਸੇਵਾ ਕਵੀਸ਼ਰੀ ਜੱਥਾ ਭਾਈ ਗੁਰਮੁੱਖ ਸਿੰਘ ਐਮ ਏ ਵਲੋਂ ਨਿਭਾਈ ਜਾਏਗੀ। ਸੰਗਤਾਂ ਨੂੰ ਰੋਜਾਨਾ ਦੇ ਦੀਵਾਨਾ ਵਿੱਚ ਹੁੰਮ-ਹੁੰਮਾ ਕੇ ਪੁੱਜਣ ਦੀ ਬੇਨਤੀ।