ਨਿਊਜੀਲੈਂਡ ਵਿੱਚ ਬਣਿਆ 360 ਡਿਗਰੀ ਘੁੰਮਣ ਵਾਲਾ ਇਹ ਨਿਵੇਕਲਾ ਘਰ ਖ੍ਰੀਦਣ ਦਾ ਸੁਨਿਹਰੀ ਮੌਕਾ

Spread the love

ਦੁਨੀਆਂ ਭਰ ਵਿੱਚ ਬਣ ਰਿਹਾ ਖਿੱਚ ਦਾ ਕੇਂਦਰ
ਆਕਲੈਂਡ (ਹਰਪ੍ਰੀਤ ਸਿੰਘ) – ਪੂਰਬੀ ਆਕਲੈਂਡ ਵਿੱਚ ਬਣੇ ਇਸ 809 ਵਰਗ ਮੀਟਰ ਇਲਾਕੇ ਵਿੱਚ ਬਣੇ ਇਸ ਘਰ ਦੀ ਖਾਸੀਅਤ ਇਹ ਹੈ ਕਿ ਘਰ 360 ਡਿਗਰੀ ‘ਤੇ ਪੂਰਾ ਘੁੰਮ ਸਕਦਾ ਹੈ, ਇਨ੍ਹਾਂ ਹੀ ਨਹੀਂ ਇਸ ਘਰ ਦੀ ਉਚਾਈ ਵਧਾਈ ਤੇ ਘਟਾਈ ਵੀ ਜਾ ਸਕਦੀ ਹੈ। ਮਾਰਕੀਟ ਵਿੱਚ ਇਹ ਘਰ $1.5 ਮਿਲੀਅਨ ਵਿੱਚ ਵਿਕਣ ਲਈ ਆਇਆ ਹੈ ਤੇ ਆਪਣੀਆਂ ਨਿਵੇਕਲੀਆਂ ਖਾਸੀਅਤਾਂ ਕਾਰਨ ਇਹ ਓਵਰਸੀਜ਼ ਇਨਵੈਸਟਰਾਂ ਵਿੱਚ ਵੀ ਖਿੱਚ ਦਾ ਕੇਂਦਰ ਬਣ ਰਿਹਾ ਹੈ। ਘਰ ਨੂੰ ਬਨਾਉਣ ਲਈ ਇੰਜੀਨੀਅਰ ਡੋਨ ਡਿਊਨਿਕ ਦਾ ਖਾਸ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਇਸਨੂੰ ਡਿਜਾਈਨ ਕਰਨ ‘ਤੇ ਬਨਾਉਣ ਲਈ ਕਈ ਸਾਲਾਂ ਦਾ ਸਮਾਂ ਲਗਾਇਆ। ਸੰਨ 2000 ਵਿੱਚ ਬਨਣ ਤੋਂ ਬਾਅਦ ਇਹ ਘਰ ਪਹਿਲੀ ਵਾਰ ਵਿਕਣ ਲਈ ਮਾਰਕੀਟ ਵਿੱਚ ਆਇਆ ਹੈ ਤੇ ਤੱਦ ਤੋਂ ਹੀ ਸੁਰਖੀਆਂ ਦਾ ਕਾਰਨ ਬਣਿਆ ਹੋਇਆ ਹੈ।