ਸੈਲਵਿਨ ਦੇ ਰਿਹਾਇਸ਼ੀਆਂ ਲਈ ਬੁਰੀ ਖਬਰ, ਘਰਾਂ ਨੂੰ ਪੱਕੇ ਤੌਰ ‘ਤੇ ਛੱਡਣ ਦੇ ਹੋਏ ਆਦੇਸ਼

Spread the love

ਆਕਲੈਂਡ (ਹਰਪ੍ਰੀਤ ਸਿੰਘ) – ਅੱਪਰ ਸੈਲਵਿਨ ਹੱਟ ਵਿਖੇ ਰਹਿੰਦੇ 100 ਦੇ ਕਰੀਬ ਘਰਾਂ ਦੇ ਮਾਲਕਾਂ ਨੂੰ ਘਰ ਪੱਕੇ ਤੌਰ ‘ਤੇ ਛੱਡਣ ਦੇ ਆਦੇਸ਼ ਹੋਏ ਹਨ ਤੇ ਇਨ੍ਹਾਂ ਰਿਹਾਇਸ਼ੀਆਂ ਨੂੰ 2039 ਤੱਕ ਦਾ ਸਮਾਂ ਦਿੱਤਾ ਗਿਆ ਹੈ, ਕਾਰਨ ਕਲਾਈਮੇਟ ਚੈਂਜ ਨੂੰ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਆਉਂਦੇ ਸਾਲਾਂ ਵਿੱਚ ਇਨ੍ਹਾਂ ਘਰਾਂ ਦੇ ਡੁੱਬਣ ਦਾ ਖਤਰਾ ਹੈ। ਇਹ ਘਰ ਕਰਾਉਨ ਦੀ ਜਮੀਨ ‘ਤੇ ਬਣੇ ਹਨ।
ਇੱਥੇ ਬੀਤੇ ਕਈ ਸਾਲਾਂ ਜਾਂ ਦਹਾਕਿਆਂ ਤੋਂ ਰਹਿ ਰਹੇ ਰਿਹਾਇਸ਼ੀ ਕਾਉਂਸਲ ਦੇ ਫੈਸਲੇ ਤੋਂ ਨਾਖੁਸ਼ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਿਹਾਇਸ਼ੀਆਂ ਨਾਲ ਸਰਾਸਰ ਧੱਕਾ ਹੈ, ਕਿਉਂਕਿ ਉਨ੍ਹਾਂ ਦੇ ਸੁਪਨਿਆਂ ਦੇ ਘਰਾਂ ਨੂੰ ਉਹ ਇਸ ਤਰ੍ਹਾਂ ਖਾਲੀ ਨਹੀਂ ਕਰ ਸਕਦੇ, ਜਿੱਥੇ ਉਨ੍ਹਾਂ ਸਾਰੀ ਜਿੰਦਗੀ ਬਿਤਾਈ ਹੋਏ, ਉਨ੍ਹਾਂ ਦੇ ਬੱਚੇ ਜਨਮੇ ਹੋਣ, ਮਾਪਿਆਂ ਨਾਲ ਜਿੱਥੇ ਉਨ੍ਹਾਂ ਕੀਮਤੀ ਪਲ ਗੁਜਾਰੇ ਹੋਣ। ਪਰ ਦੂਜੇ ਪਾਸੇ ਕਲਾਈਮੇਟ ਚੈਂਜ ਦਾ ਵਾਸਤਾ ਦੇ ਕੇ ਕਾਉਂਸਲ ਆਪਣੇ ਫੈਸਲੇ ਨੂੰ ਨਾ ਬਦਲਣ ਦਾ ਫੈਸਲਾ ਲੈ ਚੁੱਕੀ ਹੈ।