ਆਕਲੈਂਡ (ਹਰਪ੍ਰੀਤ ਸਿੰਘ) – ਟੌਰੰਗੇ ਦੇ 72 ਸਾਲਾ ਬਜੁਰਗ ਕੋਲ ਪਾਰਟ ਟਾਈਮ ਕੰਮ ਕਰਦੀ 33 ਸਾਲਾ ਅਸ਼ਾਰਾ ਜੇਮੀ ਕਿਂਗਾਈ ਨੂੰ ਆਪਣੇ ਹੀ ਮਾਲਕ ਕੋਲੋਂ $377,000 ਦੀ ਰਾਸ਼ੀ ਚੋਰੀ ਕਰਨ ਦੇ ਦੋਸ਼ ਹੇਠ 2 ਸਾਲ 2 ਮਹੀਨੇ ਦੀ ਸਜਾ ਤੇ ਨਾਲ $350,000 ਮੁਆਵਜੇ ਵਜੋਂ ਅਦਾ ਕਰਨ ਦੇ ਹੁਕਮ ਹੋਏ ਹਨ। ਅਸ਼ਾਰਾ ‘ਤੇ ਦੋਸ਼ ਸਨ ਕਿ ਉਸਨੇ 19 ਮਹੀਨਿਆਂ ਦੇ ਸਮੇਂ ਵਿੱਚ ਹੌਲੀ-ਹੌਲੀ ਉਸਨੇ 200 ਤੋਂ ਵਧੇਰੇ ਵਾਰ ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦਿੱਤਾ। ਮਾਲਕ 72 ਸਾਲਾ ਬਜੁਰਗ ਬਿਮਾਰ ਰਹਿੰਦਾ ਸੀ ਤੇ ਅਸ਼ਾਰਾ ਨੇ ਉਸਦਾ ਵਿਸ਼ਵਾਸ਼ ਜਿੱਤਕੇ ਇਸ ਧੋਖਾਧੜੀ ਨੂੰ ਅੰਜਾਮ ਦਿੱਤਾ।
ਬਜੁਰਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਸ਼ਾਰਾ ਦੀ ਇਸ ਘਿਨੌਣੀ ਘਟਨਾ ਤੋਂ ਬਾਅਦ ਉਹ ਮਾਨਸਿਕ ਪੱਖੋਂ ਬਹੁਤ ਪ੍ਰੇਸ਼ਾਨ ਰਿਹਾ ਹੈ।