ਗੈਸ ਸਟੇਸ਼ਨਾਂ ‘ਤੇ ਫਿਰ ਤੋਂ ਵੱਧ ਰਹੇ ਪੈਟਰੋਲ ਦੇ ਭਾਅ ਬਨਣ ਲੱਗੇ ਨਿਊਜੀਲੈਂਡ ਵਾਸੀਆਂ ਲਈ ਚਿੰਤਾ ਦਾ ਕਾਰਨ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਭਰ ਦੇ ਗੈਸ ਸਟੇਸ਼ਨਾਂ ‘ਤੇ 91 ਅਨਲੈਡਡ ਪੈਟਰੋਲ ਦਾ ਭਾਅ 26ਸੀ/ਲੀਟਰ ਪੁੱਜ ਗਿਆ ਹੈ, ਹਾਲਾਂਕਿ ਇਹ ਮੁੱਲ ਨਿਊਜੀਲੈਂਡ ਵਾਸੀਆਂ ਲਈ ਰਿਕਾਰਡਤੋੜ ਨਹੀਂ ਹੈ, ਪਰ ਲਗਾਤਾਰ ਵੱਧਦੇ ਭਾਅ ਜਰੂਰ ਨਿਊਜੀਲੈਂਡ ਵਾਸੀਆਂ ਲਈ ਚਿੰਤਾ ਦਾ ਕਾਰਨ ਬਣ ਰਹੇ ਹਨ, ਕਿਉਂਕਿ ਗੁਆਂਢੀ ਮੁਲਕ ਆਸਟ੍ਰੇਲੀਆ ਵਿੱਚ ਇਸ ਵੇਲੇ ਪੈਟਰੋਲ ਦੇ ਮੁੱਲ ਰਿਕਾਰਡ ਸੱਤਰ ‘ਤੇ ਪੁੱਜ ਗਏ ਹਨ ਅਤੇ ਨਿਊਜੀਲੈਂਡ ਜਿਸ ਨੂੰ ਕਰੂਡ ਆਇਲ ਦਾ ਮੁੱਖ ਸ੍ਰੋਤ ਦੁਬਈ ਹੈ, ਉਸਦੇ ਵਲੋਂ ਕਰੂਡ ਆਇਲ ਦੇ ਭਾਅ ਵਿੱਚ ਇਸ ਸਾਲ ਦੇ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਤੇ ਇਹੀ ਕਾਰਨ ਮਾਹਿਰਾਂ ਨੂੰ ਭਵਿਖੱਬਾਣੀ ਕਰਨ ਲਈ ਮਜਬੂਰ ਕਰ ਰਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਨਿਊਜੀਲੈਂਡ ਵਿੱਚ ਪੈਟਰੋਲ ਦੇ ਭਾਅ ਵਧਣੇ ਤੈਅ ਹਨ।