$6 ਮਿਲੀਅਨ ਦਾ ਪ੍ਰਾਪਰਟੀ ਸਕੈਮ ਕਰਨ ਵਾਲਾ ਨਿਊਜੀਲੈਂਡ ਤੋਂ ਹੋਣ ਜਾ ਰਿਹਾ ਡਿਪੋਰਟ

Spread the love

ਡਿਪੋਰਟੇਸ਼ਨ ਨੋਟਿਸ ਹੋਇਆ ਜਾਰੀ
ਆਕਲੈਂਡ (ਹਰਪ੍ਰੀਤ ਸਿੰਘ) – ਓਵਰਸੀਜ਼ ਇਨਵੈਸਟਰਾਂ ਨਾਲ ਝੂਠ ਬੋਲਕੇ $6 ਮਿਲੀਅਨ ਦਾ ਪ੍ਰਾਪਰਟੀ ਫਰਾਡ ਕਰਨ ਵਾਲਾ ਸ਼ਖਸ ਨਿਊਜੀਲੈਂਡ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ। ਮੁੱਖ ਦੋਸ਼ੀ ਤੇ ਉਸਦੀ ਮਹਿਲਾ ਪਾਰਟਨਰ ਨੇ ਅਦਾਲਤ ਵਿੱਚ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਕਬੂਲ ਲਿਆ ਹੈ। ਇਨ੍ਹਾਂ ‘ਤੇ ਇੱਕ ਅਮੀਰ ਜੋੜੇ ਨੂੰ ਆਕਲੈਂਡ ਪ੍ਰਾਪਰਟੀ ਡਵੈਲਪਮੈਂਟ ਪ੍ਰੋਜੈਕਟ ਲਈ ਇਨਵੈਸਟ ਕਰਨ ਦਾ ਧੋਖਾ ਦੇਣ ਦੇ ਦੋਸ਼ ਲੱਗੇ ਸਨ। ਦੋਸ਼ੀ ਵਿਅਕਤੀ ਜੋ ਚੀਨੀ ਮੂਲ ਦਾ ਸੀ, ਉਸਨੂੰ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਡਿਪੋਰਟੇਸ਼ਨ ਨੋਟਿਸ ਜਾਰੀ ਕਰ ਦਿੱਤਾ ਹੈ। ਵਿਅਕਤੀ ਨੇ ਇਮੀਗ੍ਰੇਸ਼ਨ ਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਕੋਲ ਵੀ ਕਈ ਅਪੀਲਾਂ ਕੀਤੀਆਂ ਹਨ, ਪਰ ਦੋਸ਼ੀ ਵਿਅਕਤੀ ਦਾ ਡਿਪੋਰਟ ਹੋਣਾ ਤੈਅ ਹੈ।