ਗਲਤ ਵੀਜਿਆਂ ‘ਤੇ ਨਿਊਜੀਲੈਂਡ ਦਾਖਿਲ ਹੋਣ ਦੀ ਕੋਸ਼ਿਸ਼ ਵਿੱਚ 25 ਜਣੇ ਚੜੇ ਅੜਿੱਕੇ

Spread the love

ਵਰਕ ਵੀਜਾ ਦੱਸਕੇ ਚੜਾਤੇ ਨਿਊਜੀਲੈਂਡ ਦੇ ਜਹਾਜ
ਆਕਲੈਂਡ (ਹਰਪ੍ਰੀਤ ਸਿੰਘ) – ਬੰਗਲਾਦੇਸ਼ ਦੇ ਕਰੀਬ 25 ਜਣਿਆਂ ਨੂੰ ਨਿਊਜੀਲੈਂਡ ਦਾਖਿਲ ਹੋਣ ਤੋਂ ਰੋਕ ਦਿੱਤਾ ਗਿਆ ਹੈ, ਕਾਰਨ ਉਨ੍ਹਾਂ ਕੋਲ ਢੁਕਵੇਂ ਵੀਜਾ ਨਹੀਂ ਸਨ, ਦਰਅਸਲ ਇਹ ਕੁਆਲਾਲੁਂਪੁਰ ਤੋਂ ਆਕਲੈਂਡ ਲਈ ਜਹਾਜ ਫੜਣ ਲੱਗੇ ਸਨ, ਜਦੋਂ ਇਨ੍ਹਾਂ ਦੀ ਚੈਕਿੰਗ ਹੋਈ ਤਾਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਕਈਆਂ ਨੂੰ ਐਜੰਟਾਂ ਨੇ ਵਰਕ ਵੀਜਾ ਦੱਸਕੇ ਨਿਊਜੀਲੈਂਡ ਭੇਜਿਆ ਗਿਆ ਸੀ, ਜਦਕਿ ਇਨ੍ਹਾਂ ਕੋਲ ਐਨਜੈਡ ਈਟੀਏ, ਜਿਸ ਤਹਿਤ ਇਨ੍ਹਾਂ ਕੋਲ ਨਿਊਜੀਲੈਂਡ ਦੀ ਠਹਿਰ ਹੀ ਸੀ ਤੇ ਇਨ੍ਹਾਂ ਨੇ ਆਸਟ੍ਰੇਲੀਆ ਨਜਦੀਕ ਕਰੂਜ਼ ‘ਤੇ ਘੁੰਮਣ ਜਾਣਾ ਸੀ। ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਵਿੱਚ ਇਮੀਗ੍ਰੇਸ਼ਨ ਇਸਨੂੰ ਵੱਡੀ ਸਫਲਤਾ ਦੱਸ ਰਹੀ ਹੈ। ਹੁਣ ਸਾਰੇ ਵਿਅਕਤੀਆਂ ਦੀਆਂ ਐਨਜੈਡਈਟੀਏ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਨਾਲ ਹੀ ਸਾਰਿਆਂ ਸਬੰਧੀ ਬਾਰਡਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।