ਨਿਊਜੀਲੈਂਡ ਭਰ ਵਿੱਚ ਡਾਕਟਰ ਕਰਨ ਜਾ ਰਹੇ ਹੜਤਾਲ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਹੈਲਥ ਨਿਊਜੀਲੈਂਡ ਵਲੋਂ ਤਾਜਾ ਮਿਲੀ ਤਨਖਾਹ ਦੀ ਆਫਰ ਠੁਕਰਾਉਣ ਤੋਂ ਬਾਅਦ 2500 ਡਾਕਟਰਾਂ ਨੇ ਹੜਤਾਲ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਯੂਨੀਅਨ ਮੈਂਬਰਜ਼ ਵਲੋਂ ਕੀਤੀ ਵੋਟਿੰਗ ਤੋਂ ਬਾਅਦ ਲਿਆ ਗਿਆ ਹੈ। ਮੈਂਬਰਜ਼ ਆਫ ਨਿਊਜੀਲੈਂਡ ਰੈਜੀਡੈਂਟਸ ਡਾਕਟਰਜ਼ ਅਸੋਸੀਏਸ਼ਨ ਨੇ ਇਸ ਹੜਤਾਲ ਬਾਰੇ 2500 ਡਾਕਟਰਾਂ ਦੀ ਸਹਿਮਤੀ ਭਰਿਆ ਨੋਟਿਸ ਜਾਰੀ ਕੀਤਾ ਹੈ। ਇਹ ਹੜਤਾਲ 25 ਘੰਟਿਆਂ ਲਈ 7 ਮਈ ਨੂੰ ਸਵੇਰੇ 7 ਵਜੇ ਤੋਂ 8 ਮਈ ਸਵੇਰੇ 8 ਵਜੇ ਤੱਕ ਜਾਰੀ ਰਹੇਗੀ। ਇਸ ਹੜਤਾਲ ਦੌਰਾਨ ਕਿਸੇ ਵੀ ਮਰੀਜ ਨੂੰ ਚੈੱਕ ਨਹੀਂ ਕੀਤਾ ਜਾਏਗਾ ਤੇ ਸਿਰਫ ਐਮਰਜੈਂਸੀ ਦੇ ਮਰੀਜ ਹੀ ਇਲਾਜ ਹਾਸਿਲ ਕਰ ਸਕਣਗੇ। ਆਪਣੀਆਂ ਮੰਗਾ ਮਨਵਾਉਣ ਲਈ ਡਾਕਟਰਾਂ ਵਲੋਂ ਸਰਕਾਰ ‘ਤੇ ਦਬਾਅ ਪਾਉਣ ਲਈ ਇਸ ਹੜਤਾਲ ਦਾ ਫੈਸਲਾ ਲਿਆ ਗਿਆ ਹੈ।