ਆਕਲੈਂਡ ਵਿੱਚ ਦਿਨ-ਦਿਹਾੜੇ ਵਿਅਕਤੀ ਦੀ ਹੋਈ ਲੁੱਟ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਪਹਿਲਾਂ ਜਿੱਥੇ ਸਟੋਰਾਂ ਆਦਿ ਨੂੰ ਲੁਟੇਰਿਆਂ ਵਲੋਂ ਨਿਸ਼ਾਨਾ ਬਣਾਇਆ ਜਾਂਦਾ ਸੀ, ਹੁਣ ਆਮ ਲੋਕਾਂ ਨੂੰ ਵੀ ਲੁਟੇਰਿਆਂ ਵਲੋਂ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜਾ ਮਾਮਲਾ ਆਕਲੈਂਡ ਦੇ ਈਡਨ ਟੈਰੇਸ ਦਾ ਹੈ, ਜਿੱਥੋਂ ਦੀ ਸੈਂਟ ਬੇਨੇਡਿਕਟਸ ਸਟਰੀਟ ‘ਤੇ ਸਵੇਰੇ 7 ਵਜੇ ਦੇ ਕਰੀਬ ਇੱਕ ਵਿਅਕਤੀ ਨੂੰ ਡਰਾ-ਧਮਕਾ ਕੇ ਲੁੱਟੇ ਜਾਣ ਦੀ ਖਬਰ ਹੈ। ਲੁਟੇਰਾ ਜਾਂਦੇ ਹੋਏ ਵਿਅਕਤੀ ਕੋਲ ਜੋ ਵੀ ਸਮਾਨ ਸੀ ਉਹ ਖੋਹਕੇ ਆਪਣੇ ਨਾਲ ਲੈ ਗਿਆ। ਘਟਨਾ ਵਿੱਚ ਪੀੜਿਤ ਜਖਮੀ ਤਾਂ ਨਹੀਂ ਹੋਇਆ, ਪਰ ਮਾਨਸਿਕ ਤੌਰ ‘ਤੇ ਕਾਫੀ ਸਹਿਮਿਆ ਹੋਇਆ ਹੈ।