ਆਕਲੈਂਡ ਦੀ ਮਸ਼ਹੂਰ ਪ੍ਰਾਪਰਟੀ ਡਵੈਲਪਰ ਜ਼ੁਲਫੀਕਾ ਅਲੀ ਨੂੰ ਸੁਰੱਖਿਅਤ ਕੀਤੇ ਦਰੱਖਤ ਨੂੰ ਕੱਟਣਾ ਪਿਆ ਮਹਿੰਗਾ, ਹੋਇਆ $96,000 ਜੁਰਮਾਨਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੀ ਮਸ਼ਹੂਰ ਪ੍ਰਾਪਰਟੀ ਡਵੈਲਪਰ ਜ਼ੁਲਫੀਕਾ ਅਲੀ ਤੇ ਉਸਦੀ ਕੰਪਨੀ ਜੈਡ ਅਲੀ ਇਨਵੈਸਟਮੈਂਟਸ ਨੂੰ ਪਾਪਾਟੋਏਟੋਏ ਦੀ ਇੱਕ ਪ੍ਰਾਪਰਟੀ ‘ਤੇ ਲੱਗੇ ‘ਸੁਰੱਖਿਅਤ ਕੀਤੇ ਦਰੱਖਤ ਨੂੰ ਕੱਟਣਾ ਕਾਫੀ ਮਹਿੰਗਾ ਸੌਦਾ ਸਾਬਿਤ ਹੋਇਆ ਹੈ, ਦਰਅਸਲ ਜ਼ੁਲਫੀਕਾ ਦੇ ਕਹਿਣ ‘ਤੇ ਸੈਂਟ ਜੋਰਜ ਸਟਰੀਟ ਸਥਿਤ ਪ੍ਰਾਪਰਟੀ ‘ਤੇ ਨੋਰਫੌਕ ਪਾਈਨ ਦੇ ਦਰੱਖਤ ਨੂੰ ਇਲਾਕੇ ਵਿੱਚ ਆਏ ਤੂਫਾਨ ਤੋਂ ਬਾਅਦ ਕਾਂਟੀ-ਛਾਂਟੀ ਕਰ ਦਿੱਤੀ ਤਾਂ ਜੋ ਇਹ ਇੱਕ ਕੁਦਰਤੀ ਵਰਤਾਰਾ ਜਾਪੇ। ਇਸ ਘਟਨਾਕ੍ਰਮ ਨੂੰ 2021 ਵਿੱਚ ਅੰਜਾਮ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਵਿੱਚ ਜ਼ੁਲਫੀਕਾ ਅਲੀ ਤੇ ਉਸਦੀ ਕੰਪਨੀ ਨੂੰ ਇਹ ਸਭ ਜਾਣਬੁੱਝ ਕੇ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਤੇ $96,000 ਦਾ ਜੁਰਮਾਨਾ ਲਾਇਆ ਗਿਆ ਹੈ ਤਾਂ ਜੋ ਭੁੱਲਕੇ ਵੀ ਭਵਿੱਖ ਵਿੱਚ ਅਜਿਹੀ ਗਲਤੀ ਉਸ ਵਲੋਂ ਨਾ ਹੋਏ।