ਵਟਸਐਪ ‘ਤੇ ਜਲਦ ਹੀ ਬਿਨ੍ਹਾਂ ਇੰਟਰਨੈੱਟ ਭੇਜੇ ਜਾ ਸਕਣਗੇ ਮੈਸੇਜ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਵਟਸਐਪ ਦੇ ਨਵੇਂ ਫੀਚਰ ਟਰੈਕ ਕਰਨ ਵਾਲੀ ਕੰਪਨੀ ਡਬਲਿਯੂ ਏ ਬੀਟਾ ਇਨਫੋ ਨੇ ਜਾਣਕਾਰੀ ਦਿੱਤੀ ਹੈ ਕਿ ਵਟਸਐਪ ਜਲਦ ਹੀ ਅਜਿਹਾ ਫੀਚਰ ਲਾਂਚ ਕਰਨ ਜਾ ਰਿਹਾ ਹੈ, ਜਿਸ ਦੀ ਮੱਦਦ ਨਾਲ ਬਿਨ੍ਹਾਂ ਇੰਟਰਨੈੱਟ ਤੋਂ ਮੈਸੇਜ, ਵੀਡੀਓ, ਆਡੀਓ ਸੰਦੇਸ਼ ਭੇਜੇ ਜਾ ਸਕਣਗੇ। ਬਿਨ੍ਹਾਂ ਇੰਟਰਨੈੱਟ ਭੇਜੀ ਜਾ ਸਕਣ ਵਾਲੀ ਫਾਈਲ ਵੀ ਪੂਰੀ ਤਰ੍ਹਾਂ ਸਕਿਓਰ ਰਹੇਗੀ ਤੇ ਯੂਜ਼ਰ ਇਸ ਦੀ ਵਰਤੋਂ ਆਸਾਨੀ ਨਾਲ ਕਰ ਸਕਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫੀਚਰ ਏਅਰਡ੍ਰਾਪ ਜਾਂ ਸ਼ੇਅਰ ਆਈ ਟੀ ਵਾਂਗ ਹੀ ਕੰਮ ਕਰੇਗਾ।