ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅੱਤ-ਆਧੁਨਿਕ ਨਵੀਂ ਰਸੋਈਦੇ ਉਦਘਾਟਨੀ ਸਮਗਾਮ ਵਿੱਚ ਸੰਗਤਾਂ ਨੂੰ ਪੁੱਜਣ ਲਈ ਸੱਦਾ

Spread the love

3 ਕਵਿੰਟਲ ਚੌਲ, ਖੀਰ, ਦਾਲ ਸਬਜੀ ਬਣੇਗੀ ਸਿਰਫ 1 ਘੰਟੇ ਵਿੱਚ
ਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਕੱਲ 26 ਅਪ੍ਰੈਲ ਸਵੇਰੇ 8.45 ‘ਤੇ ਨਵੀਂ ਰਸੋਈ ਦਾ ਉਦਘਾਟਨ ਕੀਤਾ ਜਾ ਰਿਹਾ ਹੈ।

ਅੱਤ-ਆਧੁੁਨਿਕ ਤਕਨਾਲੋਜੀ ਨਾਲ ਲੈਸ ਇਸ ਨਵੀਂ ਰਸੋਈ ਦੀ ਸਥਾਪਨਾ ਨਾਲ ਹਜਾਰਾਂ ਦੀ ਗਿਣਤੀ ਵਿੱਚ ਲੋੜਵੰਦਾਂ ਨੂੰ ਭੋਜਨ ਮੁੱਹਈਆ ਕਰਵਾਇਆ ਜਾ ਸਕੇਗਾ। ਰਸੋਈ ਦੀ ਸਥਾਪਨਾ ਲਈ ਕੌਂਸਲ ਵਲੋਂ ਵਿਸ਼ੇਸ਼ ਤੇ ਬੇਮਿਸਾਲ ਯੋਗਦਾਨ ਮਿਲਿਆ ਹੈ ਤੇ ਇਸ ਲਈ ਸੁਪਰੀਮ ਸਿੱਖ ਸੁਸਾਇਟੀ ਉਨ੍ਹਾਂ ਦੀ ਧੰਨਵਾਦੀ ਹੈ।

ਇਸ ਮੌਕੇ ਰੱਖੇ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਹੋਵੇਗੀ, ਜਿਸ ਵਿੱਚ ਐਮ ਪੀ, ਕੌਸਲਰ, ਲੋਕਲ ਬੋਰਡ ਅਤੇ WCT ਬੋਰਡ ਦੇ ਮੈਬਰ ਪਹੁੰਚਣਗੇ ਤੇ ਸ਼ਮੂਲੀਅਤ ਕਰਨਗੇ। ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਪੁੱਜਣ ਦੀ ਬੇਨਤੀ।

*ਨਵੀਂ ਬਣੀ ਰਸੋਈ ਦੀਆਂ ਕੁਝ ਖਾਸੀਅਤਾਂ:*

ਇਸ ਵਿੱਚ ਇੱਕ 300 ਕਿਲੋ ਦਾ ਪਤੀਲਾ ਸਪੈਸ਼ਲ ਲਵਾਇਆ ਗਿਆ ਹੈ ਜੋ 3 ਕਵਿੰਟਕ ਚੌਲ, ਖੀਰ, ਦਾਲ ਜਾਂ ਸਬਜੀ ਇੱਕ ਘੰਟੇ ਚ ਬਣੇਗੀ ਅਤੇ ਇਹ ਸਾਰਾ ਇਲੈਕਟਰੌਨਿਕ ਹੈ ਅਤੇ ਕੋਈ ਵੀ ਚੀਜ ਬਿਨਾ ਹਲਵਾਈ ਦੇ ਬਣਾਈ ਜਾ ਸਕੇਗੀ ਅਤੇ ਪਾਣੀ ਸਮੇਤ ਸਭ ਮਸਾਲੇ ਮਸ਼ੀਨ ਆਪ ਦੱਸੇਗੀ । ਇਹ ਮਸ਼ੀਨ $90,000 ਡਾਲਰ ਦੀ ਲੱਗੀ ਹੈ ਅਤੇ WCT ਲੋਕਲ ਬੋਰਡ ਤੇ ਕੌਸਲ ਵਲੋ ਸਾਰਾ $345,000 ਖਰਚ ਕੀਤਾ ਗਿਆ ਹੈ । ਇਸ ਕਿਚਨ ਨੇ ਕੌਵਿਡ ਵਿੱਚ ਲੱਖਾਂ ਲੋਕਾਂ ਨੂੰ ਭੋਜਨ ਛਕਾਇਆ ਸੀ ਤੇ ਹਾਲਾਤ ਕਾਫੀ ਖਸਤਾ ਸਨ ।