ਆਕਲੈਂਡ ਦੀਆਂ ਵੱਡੀਆਂ ਕੰਪਨੀਆਂ ‘ਤੇ ਵੀ ਹੁਣ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਦੇ ਲੱਗਣ ਲੱਗੇ ਦੋਸ਼

Spread the love

ਆਕਲੈਂਡ (ਹਰਪ੍ਰੀਤ ਸਿੰਘ) – ਪਹਿਲਾਂ ਜਿੱਥੇ ਛੋਟੇ ਕਾਰੋਬਾਰੀ ਹੀ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਵਿੱਚ ਨਾਮਜੱਦ ਹੁੰਦੇ ਸਨ, ਉੱਥੇ ਹੀ ਹੁਣ ਆਕਲੈਂਡ ਦੀਆਂ ਵੱਡੀਆਂ ਕੰਪਨੀਆਂ ਵੀ ਪ੍ਰਵਾਸੀਆਂ ਦੇ ਸੋਸ਼ਣ ਨੂੰ ਅੰਜਾਮ ਦੇ ਰਹੀਆਂ ਹਨ। ਅਜਿਹਾ ਹੀ ਤਾਜਾ ਮਾਮਲਾ ਸਾਹਮਣੇ ਆਇਆ ਹੈ ਆਕਲੈਂਡ ਦੀ ਮੈਟਰੋਲੇਨਜ਼ ਬੋਲੰਿਗ ਕੰਪਨੀ ਦਾ ਜਿੱਥੇ ਬਤੌਰ ਬੋਲੰਿਗ ਟੈਕਨੀਸ਼ੀਅਨ ਕੰਮ ਕਰਦੇ ਕੈਮਰੂਨ ਮੂਲ ਦੇ ਪ੍ਰਵਾਸੀ ਕਰਮਚਾਰੀ ਨੇ ਦੱਸਿਆ ਕਿ ਉਹ ਦੁਬਈ ਵਿੱਚ ਬਹੁਤ ਵਧੀਆ ਨੌਕਰੀ ਕਰਦਾ ਸੀ ਤੇ ਇੱਕ ਦਿਨ ਉਸਨੇ ਉਕਤ ਕੰਪਨੀ ਵਲੋਂ ਦਿੱਤਾ ਗਿਆ ਆਨਲਾਈਨ ਇਸ਼ਤਿਹਾਰ ਦੇਖਿਆ,ਜੋ ਬੋਲੰਿਗ ਟੈਕਨੀਸ਼ੀਅਨ ਲਈ ਸੀ। ਰਿਹਾਇਸ਼ ਮੁਫਤ ਸੀ ਤੇ ਨਾਲ ਹੀ ਪਰਿਵਾਰ ਨੂੰ ਨਿਊਜੀਲੈਂਡ ਪੱਕੇ ਕਰਨ ਦਾ ਮੌਕਾ ਵੀ ਕਰਮਚਾਰੀ ਨੂੰ ਮਿਲ ਜਾਣਾ ਸੀ। ਇਸੇ ਲਈ ਕਰਮਚਾਰੀ ਨੇ ਕੰਪਨੀ ਨਾਲ ਰਾਬਤਾ ਕਾਇਮ ਕੀਤਾ ਤੇ ਨਿਊਜੀਲੈਂਡ ਪੁੱਜ ਗਿਆ, ਪਰ ਇੱਥੇ ਪੁੱਜਣ ‘ਤੇ ਕੰਪਨੀ ਨੇ ਕਰਮਚਾਰੀ ਤੋਂ ਕਿਰਾਏ ਦੇ ਰੂਪ ਵਿੱਚ ਮਹੀਨੇ ਦੇ ਹਜਾਰਾਂ ਡਾਲਰ ਕੱਟਣੇ ਸ਼ੁਰੂ ਕਰ ਦਿੱਤੇ ਜੋ ਕਿ ਹੁਣ ਤੱਕ $7000 ਬਣ ਚੁੱਕੇ ਹਨ। ਕਾਂਟਰੇਕਟ ਵਿੱਚ ਲਿਖਿਆ ਸੀ ਕਿ ਇਹ ਪੈਸਾ 2 ਸਾਲ ਦਾ ਸਮਾਂ ਪੂਰਾ ਹੋਣ ‘ਤੇ ਵਾਪਿਸ ਕਰਮਚਾਰੀ ਨੁੰ ਦਿੱਤਾ ਜਾਏਗਾ, ਪਰ ਕਰਮਚਾਰੀ ਦੀ ਕੈਮਰੂਨ ਵਿੱਚ ਬਿਮਾਰ ਪੈ ਗਈ ਤੇ ਉਸਨੇ ਕੰਪਨੀ ਤੋਂ ਇਹ ਪੈਸਾ ਮਾਂ ਦੇ ਇਲਾਜ ਲਈ ਮੰਗਿਆ। ਜਿਸ ‘ਤੇ ਉਸਦੇ ਹੱਥ ਕੁਝ ਨਾ ਲੱਗਿਆ ਤੇ ਆਖਿਰਕਾਰ ਉਸਨੇ ਈ ਆਰ ਏ ਕੋਲ ਸ਼ਿਕਾਇਤ ਕੀਤੀ।
ਕੰਪਨੀ ਖਿਲਾਫ ਇੱਕ ਕੋਰੀਅਨ ਮੂਲ ਦੇ ਕਰਮਚਾਰੀ ਵਲੋਂ ਕੀਤੀ ਸ਼ਿਕਾਇਤ ਸਬੰਧੀ ਮਾਮਲਾ ਪਹਿਲਾਂ ਹੀ ਚੱਲ ਰਿਹਾ ਹੈ।