ਮ੍ਰਿਤਕ ਪਾਕਿਸਤਾਨੀ ਨੌਜਵਾਨ ਨੂੰ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਐਲਾਨਿਆ ਨੈਸ਼ਨਲ ਹੀਰੋ

Spread the love

ਦੇਸ਼ ਭਰ ਤੋਂ ਵੱਖੋ-ਵੱਖ ਭਾਈਚਾਰਿਆਂ ਦੇ ਲੋਕ ਪੁੱਜੇ ਫਿਊਨਰਲ ਮੌਕੇ ਸ਼ਰਧਾਂਜਲੀ ਦੇਣ
ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿਖੇ 13 ਅਪ੍ਰੈਲ ਨੂੰ ਹੋਏ ਹਮਲੇ ਵਿੱਚ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਗੁ ਦੇਣ ਵਾਲਾ ਫਰਜ਼ ਤਾਹੀਰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵਲੋਂ ਨੈਸ਼ਨਲ ਹੀਰੋ ਐਲਾਨਿਆ ਗਿਆ ਹੈ। ਉਨ੍ਹਾਂ ਇਹ ਸਨਮਾਨ ਭਰੇ ਸ਼ਬਦ ਫਰਜ਼ ਦੇ ਫਿਊਨਰਲ ਮੌਕੇ ਪ੍ਰਗਟਾਏ, ਜਿੱਥੇ ਵੱਡੀ ਗਿਣਤੀ ਵਿੱਚ ਬਹੁ-ਗਿਣਤੀ ਭਾਈਚਾਰਾ ਫਰਜ਼ ਨੂੰ ਸ਼ਰਧਾਂਜਲੀ ਤੇ ਅੰਤਿਮ ਵਿਦਾਇਗੀ ਦੇਣ ਪੁੱਜਾ ਸੀ।
ਦੱਸਦੀਏ ਕਿ ਫਰਜ਼ ਦਾ ਜਨਮ ਦਿਨ ਇਸੇ ਹਫਤੇ ਸੀ ਤੇ ਉਸਨੇ 31 ਸਾਲਾਂ ਦਾ ਹੋਣਾ ਸੀ। ਜਿਸ ਦਿਨ ਇਹ ਹਮਲਾ ਹੋਇਆ ਸੀ, ਉਸ ਦਿਨ ਫਰਜ਼ ਦਾ ਮਾਲ ਵਿੱਚ ਬਤੌਰ ਸਕਿਰਓਰਟੀ ਗਾਰਡ ਪਹਿਲਾ ਦਿਨ ਸੀ। ਫਰਜ਼ ਮਾਰਚ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਤੋਂ ਆਸਟ੍ਰੇਲੀਆ ਪੁੱਜਾ ਸੀ।