ਅਮਰੀਕਾ ਵਿੱਚ ਇਸ ਨਰਸਨੂੰ ਸੁਣਾਈ ਗਈ 760 ਸਾਲ ਦੀ ਕੈਦ ਦੀ ਸਜਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਅਮਰੀਕਾ ਦੇ ਪੈਨਸਲਵੇਨੀਆ ਵਿੱਚ 41 ਸਾਲਾ ਨਰਸ ਹੀਥਰ ਪ੍ਰੈਸਡੀ ਨੂੰ 760 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਇਹ ਸਜਾ ਉਸਨੂੰ 3 ਕਤਲ ਦੇ ਮਾਮਲਿਆਂ ਵਿੱਚ ਅਤੇ 19 ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਵਿੱਚ ਸੁਣਾਈ ਗਈ ਹੈ। ਛਾਣਬੀਣ ਵਿੱਚ ਸਾਹਮਣੇ ਆਇਆ ਸੀ ਕਿ 2020 ਤੋਂ 23 ਤੱਕ 5 ਵੱਖੋ-ਵੱਖ ਸਿਹਤ ਕੇਂਦਰਾਂ ਵਿੱਚ ਹੀਥਰ 17 ਮਰੀਜਾਂ ਦੀ ਮੌਤ ਦਾ ਕਾਰਨ ਬਣੀ ਸੀ। ਦੱਸਦੀਏ ਕਿ ਅਮਰੀਕੀ ਕਾਨੂੰਨ ਅਨੁਸਾਰ ਕੈਦੀ ਨੂੰ ਹਰ ਦੋਸ਼ ਦੀ ਵੱਖਰੀ ਸਜਾ ਹੁੰਦੀ ਹੈ ਤੇ ਅਜਿਹੇ ਮਾਮਲੇ ਵਿੱਚ ਸਜਾ ਭਾਂਵੇ ਹਾਸੋ-ਹੀਣੀ ਜਾਪੇ, ਪਰ ਜੱਜ ਨੂੰ ਲਿਖੇ ਹੋਏ ਕਾਨੂੰਨ ਅਨੁਸਾਰ ਹੀ ਸਜਾ ਦੇਣ ਦੇ ਦਿਸ਼ਾ-ਨਿਰਦੇਸ਼ ਹੁੰਦੇ ਹਨ, ਜਿਸ ਕਾਰਨ ਇਹ ਸਜਾ ਇਨੀਂ ਜਿਆਦਾ ਲੰਬੀ ਲਿਖੀ ਗਈ ਹੈ।