ਮੈਕਸੀਕੋ ਘੁੰਮਣ ਗਏ ਤੇ ਉੱਥੇ ਕਤਲ ਹੋਏ ਆਸਟ੍ਰੇਲੀਆ ਦੇ ਇਨ੍ਹਾਂ ਦੋ ਸੱਕੇ ਭਰਾਵਾਂ ਦੀ ਸ਼ਨਾਖਤ ਲਈ ਮਾਪੇ ਪੁੱਜੇ ਮੈਕਸੀਕੋ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਤੋਂ ਮੈਕਸੀਕੋ ਘੁੰਮਣ ਗਏ 33 ਸਾਲਾ ਕੇਲੁਮ ਤੇ 30 ਸਾਲਾ ਜੇਕ ਰੋਬਿਨਸਨ ਦੇ ਮਾਪੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦੀ ਸ਼ਨਾਖਤ ਲਈ ਮੈਕਸੀਕੋ ਪੁੱਜ ਗਏ ਹਨ। ਇਨ੍ਹਾਂ ਦੋਨਾਂ ਨੌਜਵਾਨਾਂ ਦੀਆਂ ਲਾਸ਼ਾ ਬਾਜ਼ਾ ਕੈਲੀਫੋਰਨੀਆਂ ਵਿੱਚ ਇੱਕ ਖੂਹ ਵਿੱਚੋਂ ਮਿਲੀਆਂ ਸਨ। ਇਨ੍ਹਾਂ ਦੇ ਨਾਲ ਇੱਕ ਹੋਰ ਅਮਰੀਕੀ ਦੀ ਲਾਸ਼ ਵੀ ਮਿਲੀ ਸੀ, ਮੰਨਿਆ ਇਹ ਜਾ ਰਿਹਾ ਹੈ ਕਿ ਤਿੰਨੋਂ ਹੀ ਉੱਥੇ ਘੁੰਮਣ ਗਏ ਸਨ। ਦੱਸਦੀਏ ਕਿ ਬਾਜ਼ਾ ਕੈਲੀਫੋਰਨੀਆ, ਮੈਕਸੀਕੋ ਦੀ ਸਭ ਤੋਂ ਹਿੰਸਕ ਸਟੇਟ ਹੈ ਅਤੇ ਅਮਰੀਕਾ ਸਰਕਾਰ ਆਪਣੇ ਨਾਗਰਿਕਾਂ ਨੂੰ ਇੱਥੇ ਘੁੰਮਣ ਜਾਣ ਤੋਂ ਰੋਕਦੀਆਂ ਹਨ, ਕਿਉਂਕਿ ਅਪਰਾਧ ਅਤੇ ਅਗਵਾਹ ਕੀਤੇ ਜਾਣ ਦੀਆਂ ਘਟਨਾਵਾਂ ਇੱਥੇ ਆਮ ਹੀ ਵਾਪਰਦੀਆਂ ਹਨ।