ਇਹ ਦੋਨੋਂ ਸਨ ਉਹ ਭਾਰਤੀ ਨੌਜਵਾਨ, ਜੋ ਫੀਸ਼ਿੰਗ ਕਰਨ ਗਏ ਹੋਏ ਲਾਪਤਾ

Spread the love

ਇੱਕ ਦੀ ਲਾਸ਼ ਹੋਈ ਬਰਾਮਦ, ਦੂਜੇ ਦੀ ਭਾਲ ਅਜੇ ਵੀ ਜਾਰੀ
ਆਕਲੈਂਡ (ਹਰਪ੍ਰੀਤ ਸਿੰਘ) – ਨਾਰਥਲੈਂਡ ਦੇ ਟਾਏਹਾਰੁਰੁ ਵਿਖੇ ਫੀਸ਼ਿੰਗ ਕਰਨ ਗਏ ਅਤੇ ਲਾਪਤਾ ਹੋਏ 2 ਭਾਰਤੀ ਨੌਜਵਾਨਾਂ ਦੀ ਪਹਿਚਾਣ ਸਾਹਮਣੇ ਆ ਗਈ ਹੈ। ਇਨ੍ਹਾਂ ਨੌਜਵਾਨਾਂ ਦੇ ਨਾਮ ਸਰਥ ਕੁਮਾਰ(37) ਤੇ ਫਰਜ਼ਿਲ ਬਾਬੂ (34) ਸਨ। ਸਰਥ ਕੁਮਾਰ ਦੀ ਮ੍ਰਿਤਕ ਦੇਹ ਤਾਂ ਪੁਲਿਸ ਦੇ ਡਾਈਵ ਸਕੁਅਡ ਨੇ ਲੱਭਣ ਵਿੱਚ ਸਫਲਤਾ ਹਾਸਿਲ ਕਰ ਲਈ ਸੀ, ਪਰ ਫਰਜ਼ਿਲ ਬਾਬੂ ਦੀ ਭਾਲ ਅਜੇ ਵੀ ਜਾਰੀ ਹੈ। ਖਰਾਬ ਮੌਸਮ ਇਸ ਕੰਮ ਵਿੱਚ ਕਾਫੀ ਦਿੱਕਤ ਪੈਦਾ ਕਰ ਰਿਹਾ ਹੈ। ਦੋਨੋਂ ਹੀ ਹੈਲਥ ਸੈਕਟਰ ਵਿੱਚ ਕੰਮ ਕਰਦੇ ਸਨ ਤੇ ਕੁਝ ਸਮਾਂ ਪਹਿਲਾਂ ਹੀ ਨਿਊਜੀਲੈਂਡ ਆਏ ਸਨ। ਫਰਜ਼ਿਲ ਬਾਬੂ ਦਾ ਵਿਆਹ 2023 ਵਿੱਚ ਹੋਇਆ ਸੀ ਤੇ ਵਿਆਹ ਤੋਂ ਬਾਅਦ ਹੀ ਉਹ ਨਿਊਜੀਲੈਂਡ ਸ਼ਿਫਟ ਹੋਇਆ ਸੀ ਤੇ 6 ਮਹੀਨੇ ਪਹਿਲਾਂ ਹੀ ਉਸਦੇ ਘਰ ਪੁੱਤ ਨੇ ਜਨਮ ਲਿਆ ਸੀ। ਸਰਥ ਕੁਮਾਰ ਆਪਣੇ ਪਿੱਛੇ ਆਪਣੀ ਪਤਨੀ ਤੇ 5 ਸਾਲਾ ਧੀ ਛੱਡ ਗਿਆ ਹੈ।