ਨਿਊਜੀਲੈਂਡ ਘੁੰਮਣ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਹੋਇਆ ਰਿਕਾਰਡ ਵਾਧਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਫਰਵਰੀ ਵਿੱਚ ਰਿਕਾਰਡ ਸਾਬਿਤ ਹੋਇਆ ਹੈ। ਸਟੇਟਸ ਐਨ ਜੈਡ ਦੇ ਜਾਰੀ ਆਂਕੜਿਆਂ ਅਨੁਸਾਰ ਇਸ ਫਰਵਰੀ ਵਿੱਚ ਕੁੱਲ 352,800 ਨਿਊਜੀਲੈਂਡ ਪੁੱਜੇ, ਜੋ ਕਿ ਬੀਤੇ ਸਾਲ ਦੀ ਫਰਵਰੀ ਦੇ ਮੁਕਾਬਲੇ 94,100 ਜਿਆਦਾ ਹੈ। ਨਿਊਜੀਲੈਂਡ ਪੁੱਜੇ ਇਨ੍ਹਾਂ ਯਾਤਰੀਆਂ ਵਿੱਚੋਂ ਸਭ ਤੋਂ ਜਿਆਦਾ 31% ਆਸਟ੍ਰਲੀਆ ਤੋਂ, 16% ਅਮਰੀਕਾ ਤੇ 11% ਚੀਨ ਤੋਂ ਆਏ ਸਨ। ਸਟੇਟਸ ਐਨ ਜੈਡ ਅਨੁਸਾਰ ਫਰਵਰੀ 2023 ਤੋਂ ਫਰਵਰੀ 2024 ਦੇ ਵਿਚਾਲੇ ਨਿਊਜੀਲੈਂਡ 3.11 ਮਿਲੀਅਨ ਲੋਕਾਂ ਦੀ ਆਮਦਗੀ ਹੋਈ ਸੀ ਤੇ ਇਹ ਉਸਤੋਂ ਪਹਿਲਾਂ ਦੇ ਸਾਲ ਦੇ ਮੁਕਾਬਲੇ 1.15 ਮਿਲੀਅਨ ਜਿਆਦਾ ਹੈ।