ਕੱਲ ਨਿਊਜੀਲੈਂਡ ਦੇ ਹਜਾਰਾਂ ਡਾਕਟਰ ਕਰਨ ਜਾ ਰਹੇ ਹੜਤਾਲ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਹੈਲਥ ਨਿਊਜੀਲੈਂਡ ਲਈ ਕੰਮ ਕਰਦੇ ਕਰੀਬ 2500 ਟਰੇਨੀ ਡਾਕਟਰ ਕੱਲ ਹੜਤਾਲ ਕਰਨ ਜਾ ਰਹੇ ਹਨ। ਤਨਖਾਹਾਂ ਸਬੰਧੀ ਮਨਿਸਟਰੀ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਡਾਕਟਰਾਂ ਨੇ ਇਹ ਫੈਸਲਾ ਲਿਆ ਹੈ।
ਦ ਨਿਊਜੀਲੈਂਡ ਰੈਜ਼ੀਡੈਂਟ ਡਾਕਟਰਜ਼ ਅਸੋਸੀਏਸ਼ਨ (ਐਨ ਜੈਡ ਆਰ ਡੀ ਏ) ਨੇ ਬਿਆਨਬਾਜੀ ਜਾਰੀ ਕਰਕੇ ਦੱਸਿਆ ਕਿ ਕੱਲ ਮੰਗਲਵਾਰ 7 ਵਜੇ ਇਹ ਹੜਤਾਲ ਸ਼ੁਰੂ ਹੋਏਗੀ ਤੇ ਬੁੱਧਵਾਰ ਸਵੇਰੇ 8 ਵਜੇ ਖਤਮ ਹੋਏਗੀ। ਹੜਤਾਲ ਕਰਨ ਜਾ ਰਹੇ ਡਾਕਟਰ ਹਸਪਤਾਲਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ। ਜੇ ਇਸ ਹੜਤਾਲ ਦਾ ਕੋਈ ਨਤੀਜਾ ਨਾ ਆਇਆ ਤਾਂ 16 ਮਈ ਨੂੰ 2 ਦਿਨਾਂ ਦੀ ਹੜਤਾਲ ਅਮਲ ਵਿੱਚ ਲਿਆਉਂਦੀ ਜਾਏਗੀ।