Westpac ਨਿਊਜੀਲੈਂਡ ਨੂੰ 6 ਮਹੀਨਿਆਂ ‘ਚ $477 ਮਿਲੀਅਨ ਦਾ ਹੋਇਆ ਮੁਨਾਫਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਅੱਧੇ ਸਾਲ ਦੇ ਆਪਣੇ ਨਤੀਜੇ ਜਾਰੀ ਕੀਤੇ ਜਾਣ ਤੋਂ ਬਾਅਦ ਵੈਸਟਪੈਕ ਬੈਂਕ ਨੇ $477 ਮਿਲੀਅਨ ਦਾ ਮੁਨਾਫਾ ਹਾਸਿਲ ਕੀਤਾ ਹੈ, ਇਹ ਮੁਨਾਫਾ ਟੈਕਸ ਦੀ ਕਟੌਤੀ ਤੋਂ ਬਾਅਦ ਹੈ। ਇਹ ਮੁਨਾਫਾ 6 ਮਹੀਨਿਆਂ ਦਾ ਮਾਰਚ ਅਖੀਰ ਤੱਕ ਹੈ। ਬੈਂਕ ਆਪਣੀ ਇਸ ਉਪਲਬਧੀ ਤੋਂ ਸੰਤੁਸ਼ਟ ਹੈ ਤੇ ਬੈਂਕ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਅਨਿਸ਼ਚਿਤ ਅਰਥਚਾਰੇ ਦੀ ਪ੍ਰਸਥਿਤੀ ਵਿੱਚ ਹਾਸਿਲ ਕੀਤਾ ਗਿਆ ਨਤੀਜਾ ਬਹੁਤ ਸੰਤੁਸ਼ਟੀਦਾਇਕ ਹੈ।