ਨਿਊਜੀਲੈਂਡ ਵਾਲਿਓ ਇਸ ਹਫਤੇ ਕੜਾਕੇ ਦੀ ਠੰਢ ਲਈ ਹੋ ਜਾਓ ਤਿਆਰ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਮੈੱਟਸਰਵਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਹਫਤੇ ਆਕਲੈਂਡ ਸਮੇਤ ਨਿਊਜੀਲੈਂਡ ਦੇ ਬਹੁਤੇ ਹਿੱਸੇ ਕੜਾਕੇ ਦੀ ਸਰਦੀ ਦਾ ਸਾਹਮਣਾ ਕਰਨਗੇ ਤੇ ਕਈ ਇਲਾਕਿਆਂ ਵਿੱਚ ਤਾਪਮਾਨ 0 ਡਿਗਰੀ ਤੱਕ ਵੀ ਪੁੱਜ ਸਕਦਾ ਹੈ। ਤਾਪਮਾਨ ਘੱਟਣ ਕਾਰਨ ਖੁੱਲੇ ਵਿੱਚ ਫ੍ਰੋਸਟ ਆਦਿ ਦੀ ਦਿੱਕਤ ਵੀ ਪੈਦਾ ਹੋ ਸਕਦੀ ਹੈ। ਨਾਰਥ ਆਈਲੈਂਡ ਵਿੱਚ ਕੜਾਕੇ ਦੀ ਠੰਢ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਜਿਆਦਾ ਮਹਿਸੂਸ ਕੀਤੀ ਜਾ ਸਕਦੀ ਹੈ, ਜਦਕਿ ਸਾਊਥ ਆਈਲੈਂਡ ਵਿੱਚ ਸੋਮਵਾਰ ਤੇ ਵੀਰਵਾਰ ਨੂੰ।