ਕਵਾਂਟਸ ਏਅਰਲਾਈਨ ਨੂੰ ਗ੍ਰਾਹਕਾਂ ਨੂੰ ਗੁੰਮਰਾਹ ਕੀਤੇ ਜਾਣਾ ਪਿਆ ਭਾਰੀ, ਲੱਗਿਆ $132 ਮਿਲੀਅਨ ਦਾ ਜੁਰਮਾਨਾ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਕਵਾਂਟਸ ਏਅਰਲਾਈਨ ਨੂੰ ਆਪਣੇ ਹਜਾਰਾਂ ਗ੍ਰਾਹਕਾਂ ਨੂੰ ਗੁੰਮਰਾਹ ਕੀਤੇ ਜਾਣ ਦੇ ਦੋਸ਼ਾਂ ਹੇਠ ਏਸੀਸੀਸੀ ਨੇ $132 ਮਿਲੀਅਨ ਦਾ ਜੁਰਮਾਨਾ ਲਾਇਆ ਹੈ। ਦੋਸ਼ ਇਹ ਸਨ ਕਿ 2022 ਵਿੱਚ ਕਵਾਂਟਸ ਨੇ ਆਪਣੀਆਂ ਉਨ੍ਹਾਂ 8000 ਫਲਾਈਟਾਂ ਦੀਆਂ ਟਿਕਟਾਂ ਗ੍ਰਾਹਕਾਂ ਨੂੰ ਵੇਚੀਆਂ, ਜੋ 2022 ਵਿੱਚ 2 ਮਹੀਨਿਆਂ ਦੇ ਅੰਤਰਾਲ ਵਿੱਚ ਰੱਦ ਕੀਤੀਆਂ ਜਾ ਚੁੱਕੀਆਂ ਸਨ। ਰੱਦ ਉਡਾਣਾ ਦੇ ਗ੍ਰਾਹਕਾਂ ਤੋਂ ਜਾਣਬੁੱਝ ਕੇ ਪੈਸੇ ਲਏ ਗਏ ਸਨ। ਇਸ ਜੁਰਮਾਨੇ ਵਿੱਚੋਂ ਕਰੀਬ 86,000 ਗ੍ਰਾਹਕਾਂ ਨੂੰ ਮੁਆਵਜਾ ਵੀ ਅਦਾ ਕੀਤਾ ਜਾਏਗਾ।