ਜੇ ਤੁਸੀਂ ਨਮਕੀਨ ਮੁੰਗਫਲੀ ਦੀਆਂ ਗਿਰੀਆਂ ਖ੍ਰੀਦੀਆਂ ਤਾਂ ਸਾਵਧਾਨ, ਇਹ ਗਿਰੀਆਂ ਹੋ ਸਕਦੀਆਂ ਜਹਿਰੀਲੀਆਂ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਲਈ ਸਿਹਤ ਵਿਭਾਗ ਵਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਦਰਅਸਲ ਕਈ ਸੁਪਰਮਾਰਕੀਟਾਂ ਵਿੱਚ ਗਲਤੀ ਨਾਲ ਵਿੱਕ ਰਹੀ ਸਾਲਟਡ ਪੀਨਟ ਦੇ 400 ਗ੍ਰਾਮ ਦੇ ਪੈਕ ਵਿੱਚ ਜਹਿਰ ਹੋ ਸਕਦਾ ਹੈ। ਜਹਿਰ ਦਾ ਨਾਮ ਐਫਲੋਟੋਕਸੀਨ ਹੈ, ਜੋ ਇੱਕ ਤਰ੍ਹਾਂ ਦੀ ਉੱਲੀ ਤੋਂ ਪੈਦਾ ਹੁੰਦਾ ਹੈ।
ਪ੍ਰੋਫਾਈਲ ਫੂਡ ਨੇ ਆਪਣੇ 400 ਗ੍ਰਾਮ ਦੇ ਵੈਲਿਊ ਪੈਕ, ਜਿਸਦੀ ਬੈਸਟ ਬਿਫੌਰ ਡੇਟ 8 ਅਕਤੂਬਰ 2024 ਅਤੇ 15 ਅਕਤੂਬਰ 2024 ਹੈ, ਨੂੰ ਗ੍ਰਾਹਕਾਂ ਨੂੰ ਵਾਪਿਸ ਕਰਨ ਲਈ ਕਿਹਾ ਹੈ। ਇਹ ਸਾਲਟਡ ਪੀਨਟ ਨਿਊ ਵਰਲਡ, ਫ੍ਰੈਸ਼ ਚੋਇਸ, ਪੈਕ ਐਂਡ ਸੈਵ, ਫੌਰ ਸਕੁਏਅਰ ਸਟੋਰਾਂ ‘ਤੇ ਵਿਕੇ ਹਨ।