ਆਸਟ੍ਰੇਲੀਆ ਸਰਕਾਰ ਵਿਦਿਆਰਥੀਆਂ ਲਈ ਐਲਾਨੀ $320 ਪ੍ਰਤੀ ਹਫਤੇ ਦੀ ਮੱਦਦ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਸਰਕਾਰ ਨੇ ਆਪਣੇ ਫੈਡਰਲ ਬਜਟ ਵਿੱਚ ਮਾਪਿਆਂ ਤੇ ਵਿਦਿਆਰਥੀਆਂ ਦਾ ਪੂਰਾ ਧਿਆਨ ਰੱਖਿਆ ਹੈ ਤੇ ਕੋਸਟ ਆਫ ਲੀਵਿੰਗ ਦੇ ਮੱੁਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਚ ਈ ਸੀ ਐਸ – ਮੱਦਦ ਤਹਿਤ ਬਦਲਾਅ ਕਰਦਿਆਂ ਵਿਦਿਆਰਥੀਆਂ ਨੂੰ $320 ਪ੍ਰਤੀ ਹਫਤੇ ਦੀ ਮੱਦਦ ਐਲਾਨੀ ਹੈ। ਇਹ ਮੱਦਦ ਟੀਚਿੰਗ, ਨਰਸਿੰਗ, ਮਿਡਵਾਈਫਰੀ ਤੇ ਸੋਸ਼ਲ ਵਰਕਰ ਵਿਦਿਆਰਥੀਆਂ ਲਈ ਹੋਏਗੀ, ਜੋ ਆਪਣੀ ਡਿਗਰੀ ਲਈ ਵਰਕਪਲੇਸ ਪਲੈਸਮੈਂਟ ਕਰ ਰਹੇ ਹੋਣਗੇ। ਇਹ ਮੱਦਦ 1 ਜੁਲਾਈ 2025 ਤੋਂ ਮਿਲਣੀ ਸ਼ੁਰੂ ਹੋ ਜਾਏਗੀ।