ਇਹ ਸੀ ਪੰਜਾਬੀ ਨੌਜਵਾਨ ਮਾਪਿਆਂ ਦਾ ਇੱਕਲੌਤਾ ਪੁੱਤ ਜਿਸਨੂੰ ਛੁਰਾ ਮਾਰਕੇ ਕਰ ਦਿੱਤਾ ਗਿਆ ਕਤਲ

Spread the love

ਦੋਸਤਾਂ ਦਾ ਆਪਸ ਵਿੱਚ ਹੋਇਆ ਝਗੜਾ ਨਵਜੀਤ ਨੂੰ ਪਿਆ ਮਹਿੰਗਾ
ਮੈਲਬੋਰਨ (ਹਰਪ੍ਰੀਤ ਸਿੰਘ) ਨਵਜੀਤ ਸਿੰਘ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਸ ਨਾਲ ਇਹ ਭਾਣਾ ਵਰਤ ਜਾਏਗਾ, ਉਹ ਤਾਂ ਆਪਣੇ ਦੋਸਤ ਨਾਲ ਉਸਦੇ ਘਰੋਂ ਸਮਾਨ ਚੁੱਕਣ ਗਿਆ ਸੀ। ਨਵਜੀਤ ਸਿੰਘ ਜਦੋਂ ਰੌਲਾ ਸੁਣਕੇ ਘਰ ਦੇ ਅੰਦਰ ਗਿਆ ਤਾਂ 2 ਨੌਜਵਾਨਾਂ ਨੇ ਉਸ ਦੀ ਛਾਤੀ ਵਿੱਚ ਛੁਰਾ ਮਾਰ ਦਿੱਤਾ, ਉਸਦਾ ਦੋਸਤ ਵੀ ਇਸ ਘਟਨਾ ਵਿੱਚ ਜਖਮੀ ਹੋਇਆ ਹੈ, ਪਰ ਉਹ ਖਤਰੇ ਤੋਂ ਬਾਹਰ ਹੈ, ਪਰ ਨਵਜੀਤ ਮਾਪਿਆਂ ਦਾ ਇੱਕਲੌਤਾ ਪੁੱਤ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ। ਨਵਜੀਤ ਕਰਨਾਲ ਨਾਲ ਸਬੰਧਤ ਸੀ ਤੇ ਜੋ ਦੋਸ਼ੀ ਨੌਜਵਾਨ ਹਨ, ਉਹ ਵੀ ਕਰਨਾਲ ਨਾਲ ਹੀ ਸਬੰਧਤ ਹਨ, ਮੈਲਬੋਰਨ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।