ਹੌਂਡਾ, ਟੈਸਲਾ, ਬੀਵਾਈਡੀ ਹਨ ਨਿਊਜੀਲੈਂਡ ਵਾਸੀਆਂ ਦੀ ਮਨਪਸੰਦ ਗੱਡੀਆਂ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਕੰਜ਼ਿਊਮਰ ਐਨ ਜੈਡ ਵਲੋਂ 72 ਗੱਡੀਆਂ ਦੇ ਮਾਡਲਾਂ ਤੇ ਅਤੇ ਹਜਾਰਾਂ ਨਿਊਜੀਲੈਂਡ ਵਾਸੀਆਂ ‘ਤੇ ਕੀਤੇ ਸਰਵੇਅ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਹੌਂਡਾ, ਟੈਸਲਾ, ਬੀਵਾਈਡੀ ਦੀਆਂ ਗੱਡੀਆਂ ਜਿਆਦਾ ਭਾਉਂਦੀਆਂ ਹਨ, ਜਦਕਿ ਫੌਰਡ, ਫੌਕਸਵੇਗਨ, ਹੋਲਡਨ, ਕ੍ਰਿਸਲਰ ਜੀਪ, ਸੇਂਗਯੋਂਗ, ਮਿਤਸੁਬੀਸ਼ੀ, ਮਰਸੀਡੀਜ਼ ਬੈਂਜ਼ ਨੂੰ ਨਿਊਜੀਲੈਂਡ ਵਾਸੀ ਜਿਆਦਾ ਪਸੰਦ ਨਹੀਂ ਕਰਦੇ। ਇਨ੍ਹਾਂ ਗੱਡੀਆਂ ‘ਤੇ ਨਿਊਜੀਲੈਂਡ ਵਾਸੀ ਜਿਆਦਾ ਭਰੋਸਾ ਨਹੀਂ ਪ੍ਰਗਟਾਉਂਦੇ ਤੇ ਮਾਲਕ ਦੀ ਸੰਤੁਸ਼ਟੀ ਨੂੰ ਲੈਕੇ ਇਹ ਗੱਡੀਆਂ ਕਾਫੀ ਪਿੱਛੇ ਰਹਿ ਗਈਆਂ ਹਨ।
ਸਰਵੇਅ ਵਿੱਚ ਜਿਸ ਗੱਡੀ ਨੂੰ ਸਭ ਤੋਂ ਘੱਟ ਪਸੰਦ ਕੀਤਾ ਗਿਆ ਹੈ, ਉਹ ਮਜਦਾ 6 ਤੇ ਹਿਊਂਡਈ ਦੀ ਸਾਂਟਾ ਫੀ ਹੈ। ਸਰਵੇਅ ਅਨੁਸਾਰ ਇਲੈਕਟ੍ਰਿਕ ਗੱਡੀਆਂ ‘ਤੇ ਵੀ ਨਿਊਜੀਲੈਂਡ ਵਾਸੀ ਕਾਫੀ ਭਰੋਸਾ ਕਰਨ ਲੱਗ ਪਏ ਹਨ।