-4.6 ਡਿਗਰੀ ਤਾਪਮਾਨ ਨਾਲ ਨਿਊਜੀਲੈਂਡ ਵਿੱਚ ਠੰਢ ਦੀ ਹੋਈ ਸ਼ੁਰੂਆਤ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਠੰਢ ਦੇ ਮੌਸਮ ਦੀ ਸ਼ੁਰੂਆਤ ਅੱਜ ਕਈ ਇਲਾਕਿਆਂ ਵਿੱਚ ਜੀਰੋ ਤੋਂ ਵੀ ਹੇਠਾਂ ਤਾਪਮਾਨ ਨਾਲ ਸ਼ੁਰੂ ਹੋਈ ਹੈ। ਅੱਜ ਸਵੈਰ ਦਾ ਸਭ ਤੋਂ ਘੱਟ ਤਾਪਮਾਨ ਓਮਾਰਾਮਾ ਇਲਾਕੇ ਵਿੱਚ, -4.6 ਡਿਗਰੀ ਸੈਲਸੀਅਸ ਦਰਜ ਹੋਇਆ ਹੈ, ਜੋ ਕਿ ਪੂਰੇ ਨਿਊਜੀਲੈਂਡ ਵਿੱਚ ਅੱਜ ਦਾ ਸਭ ਤੋਂ ਘੱਟ ਤਾਪਮਾਨ ਸੀ, ਸਭ ਤੋਂ ਜਿਆਦਾ ਤਾਪਮਾਨ ਕਾਇਟਾਇਆ ਵਿਖੇ 12.2 ਡਿਗਰੀ ਸੈਲਸੀਅਸ ਸੀ। ਆਕਲੈਂਡ ਵਿੱਚ 6 ਡਿਗਰੀ, ਹਮਿਲਟਨ ਤੇ ਰੋਟੋਰੂਆ ਵਿਖੇ ਕ੍ਰਮਵਾਰ 2 ਡਿਗਰੀ ਤੇ 4 ਡਿਗਰੀ ਸੈਲਸੀਅਸ ਸੀ। ਹੇਠਾਂ ਵੱਲ ਜਾਂਦਿਆਂ ਤਾਪਮਾਨ ਹੋਰ ਵੀ ਜਿਆਦਾ ਘੱਟ ਦੇਖਣ ਨੂੰ ਮਿਲਿਆ, ਬਲੈਨਹੇਮ 0 ਡਿਗਰੀ ਸੈਲਸੀਅਸ ਤੇ ਨੈਲਸਨ 3 ਡਿਗਰੀ ਸੈਲਸੀਅਸ। ਕੁਈਨਜ਼ਟਾਊਨ ਵਿੱਚ ਵੀ ਤਾਪਮਾਨ 0 ਡਿਗਰੀ ਸੈਲਸੀਅਸ ਦਰਜ ਹੋਇਆ ਹੈ।