ਨਿਊਜੀਲੈਂਡ ਦੇ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਜੈੱਟਸਟਾਰ ਨੇ ਲਿਆ ਸ਼ਲਾਘਾਯੋਗ ਫੈਸਲਾ

Spread the love

ਰੱਦ ਹੋਈਆਂ ਉਡਾਣਾ ਜਾਂ ਦੇਰੀ ਨਾਲ ਚੱਲੀਆਂ ਉਡਾਣਾ ਲਈ ਮੁਆਵਜਾ ਅੱਜ ਹੀ ਕਰੋ ਕਲੇਮ
ਆਕਲੈਂਡ (ਹਰਪ੍ਰੀਤ ਸਿੰਘ) – ਜੇ ਜੈੱਟਸਟਾਰ ਨਾਲ ਸਫਰ ਕਰਨ ਦੌਰਾਨ ਤੁਹਾਡੀ ਫਲਾਈਟ ਰੱਦ ਹੋਈ ਜਾਂ ਦੇਰੀ ਨਾਲ ਉੱਡੀ ਤੇ ਇਸ ਪਿੱਛੇ ਜੈੱਟਸਟਾਰ ਮੁੱਖ ਕਾਰਨ ਰਹੀ ਤਾਂ ਤੁਹਾਨੂੰ ਅੱਜ ਹੀ ਇਸ ਲੰਿਕ ‘ਤੇ ਮੁਆਵਜਾ ਅਪਲਾਈ ਕਰਨਾ ਚਾਹੀਦਾ ਹੈ। ਜੈੱਟਸਟਾਰ ਨੇ ਆਪਣੀ ਵੈੱਬਸਾਈਟ ‘ਤੇ ਲੰਿਕ ਪਾਇਆ ਹੈ, ਜਿਸ ‘ਤੇ ਫਾਰਮ ਨੂੰ ਭਰਕੇ ਤੁਸੀਂ ਮੁਆਵਜਾ ਕਲੇਮ ਕਰ ਸਕਦੇ ਹੋ। ਇਸ ਲਈ ਤੁਹਾਨੂੰ ਪ੍ਰਭਾਵਿਤ ਉਡਾਣ ਦੀ ਸਾਰੀ ਜਾਣਕਾਰੀ ਸਬਮਿਟ ਕਰਨੀ ਪਏਗੀ। ਦਰਅਸਲ ਕਵਾਂਟਸ ਏਅਰਲਾਈਨ ਨੂੰ ਬੀਤੇ ਹਫਤੇ $132 ਮਿਲੀਅਨ ਦਾ ਜੁਰਮਾਨਾ ਲੱਗਾ ਹੈ, ਤੇ ਇਸਦਾ ਕਾਰਨ ਸੀ ਕਿ ਕੰਪਨੀ ਨੇ ਰੱਦ ਹੋਈਆਂ ਉਡਾਣਾ ਲਈ ਆਪਣੇ ਗ੍ਰਾਹਕਾਂ ਨੂੰ ਸਾਲਾਂਬੱਧੀ ਗੁੰਮਰਾਹ ਕੀਤਾ ਸੀ ਤੇ ਜੈੱਟਸਟਾਰ ਵਲੋਂ ਚੁੱਕਿਆ ਗਿਆ ਕਦਮ ਆਪਣੀਆਂ ਗਲਤੀਆਂ ਨੂੰ ਠੀਕ ਕਰਨ ਵੱਲ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ।