$50,000 ਮੁੱਲ ਦੀ ਲੁੱਟੀ ਹੋਈ ਜਿਊਲਰੀ ਸਮੇਤ ਪੁਲਿਸ ਨੇ ਲੁਟੇਰਾ ਕੀਤਾ ਕਾਬੂ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਡਿਟੈਕਟਿਵ ਕਾਂਸਟੇਬਲ ਕੇਲਵਿਨ ਹੀਫੋਰਡ ਨੇ ਬੀਤੇ ਦਿਨੀਂ ਜਿਊਲਰੀ ਸ਼ਾਪ ‘ਤੇ ਹੋਈ ਲੁੱਟ ਮਾਮਲੇ ਵਿੱਚ ਵੱਡੀ ਸਫਲਤਾ ਹਾਸਿਲ ਕਰਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਇੱਕ ਵਿਅਕਤੀ ਨੂੰ ਮੋਟੁਏਕਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਕੋਲੋਂ $50,000 ਮੁੱਲ ਦੀ ਜਿਊਲਰੀ ਬਰਾਮਦ ਕੀਤੀ ਗਈ ਹੈ। ਇਹ ਲੁੱਟ ਦੀ ਘਟਨਾ ਹਾਈ ਸਟਰੀਟ ‘ਤੇ ਤੜਕੇ 4 ਵਜੇ ਹੋਈ ਸੀ। ਲੁੱਟ ਵਿੱਚ ਇਸਤੇਮਾਲ ਕੀਤੀ ਗੱਡੀ ਕੁਈਨ ਵਿਕਟੋਰੀਆ ਸਟਰੀਟ ਤੇ ਵਾਕਾਰੇਵਾ ਇੰਟਰਸੈਕਸ਼ਨ ਤੋਂ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਇਸ ਸਬੰਧੀ 32 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।