ਬਿਮਾਰ ਕਰਮਚਾਰੀ ਨੂੰ ਮਾਲਕ ਵਲੋਂ ਸੰਪਰਕ ਕੀਤੇ ਜਾਣਾ ਪਿਆ ਮਹਿੰਗਾ

Spread the love

1 ਸਾਲ ਦੀ ਤਨਖਾਹ ਅਦਾ ਕਰਨ ਦੇ ਹੋਏ ਹੁਕਮ
ਮੈਲਬੋਰਨ (ਹਰਪ੍ਰੀਤ ਸਿੰਘ) – ਨਿਊ ਸਾਊਥ ਵੇਲਜ਼ ਦੀ ਇੱਕ ਕੰਪਨੀ ਨੂੰ ਇਸ ਲਈ ਆਪਣੇ ਕਰਮਚਾਰੀ ਨੂੰ ਇੱਕ ਸਾਲ ਦੀ ਤਨਖਾਹ ਦਾ 80% ਅਦਾ ਕਰਨ ਲਈ ਕਿਹਾ ਗਿਆ ਹੈ, ਕਿਉਂਕਿ ਮਹਿਲਾ ਕਰਮਚਾਰੀ ਬਿਮਾਰੀ ਕਾਰਨ ਛੁੱਟੀ ‘ਤੇ ਸੀ ਅਤੇ ਉਸਨੂੰ ਸੁਪਰਵਾਈਜ਼ਰ ਵਲੋਂ ਕਈ ਕਾਲਾਂ ਤੇ ਈਮੇਲਾਂ ਕੀਤੀਆਂ ਗਈਆਂ ਸਨ। ਪਰਸਨਲ ਇੰਜਰੀ ਕਮਿਸ਼ਨ ਨੇ ਇਸਨੂੰ ਸਰਾਸਰ ਗਲਤ ਦੱਸਿਆ ਤੇ ਮਹਿਲਾ ਕਰਮਚਾਰੀ ਦੇ ਹੱਕ ਵਿੱਚ ਫੈਸਲਾ ਸੁਣਾਇਆ। ਇੱਥੇ ਇਹ ਵੀ ਦੱਸਦੀਏ ਕਿ ਅਗਸਤ ਵਿੱਚ ਆਸਟ੍ਰੇਲੀਆ ਭਰ ਵਿੱਚ ਰਾਈਟ ਟੂ ਡਿਸਕੂਨੇਕਟ ਅਮਲ ਵਿੱਚ ਆ ਰਿਹਾ ਹੈ, ਜਿਸ ਤਹਿਤ ਛੁੱਟੀ ‘ਤੇ ਕਰਮਚਾਰੀ ਦਾ ਹੱਕ ਹੋਏਗਾ ਕਿ ਉਹ ਮਾਲਕ ਨਾਲ ਸੰਪਰਕ ਕੀਤੇ ਜਾਣ ‘ਤੇ ਜੁਆਬ ਦਏਗਾ ਜਾਂ ਨਹੀਂ।