ਐਸਟਰਾ ਜ਼ੀਨੇਕਾ ਨੇ ਦੁਨੀਆਂ ਭਰ ਦੀ ਮਾਰਕੀਟ ਵਿੱਚੋਂ ਖਤਮ ਕੀਤੀ ਆਪਣੀ ਕੋਰੋਨਾ ਵੈਕਸੀਨ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਐਸਟਰਾ ਜ਼ੀਨੇਕਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਕੋਰੋਨਾ ਵੈਕਸੀਨ ਦੇ ਦੁਸ਼ਪ੍ਰਭਾਵਾਂ ਬਾਰੇ ਪੁਸ਼ਟੀ ਕੀਤੀ ਸੀ ਤੇ ਇਸ ਗੱਲ ਨੂੰ ਕਬੂਲਿਆ ਸੀ ਕਿ ਐਸਟਰਾ ਜ਼ੀਨੇਕਾ ਦੀ ਕੋਰੋਨਾ ਵੈਕਸੀਨ ਦੇ ਲਾਏ ਜਾਣ ਤੋਂ ਬਾਅਦ ਕਿਸੇ ਦੇ ਵੀ ਸ਼ਰੀਰ ਵਿੱਚ ਇਮੀਉਨੀਟੀ ਸਬੰਧੀ ਦੁਸ਼ਪ੍ਰਭਾਵ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿੱਚ ਬਲੱਡ ਕਲੋਟ, ਸੈੱਲਾਂ ਦਾ ਘਟਣਾ ਜਿਹੇ ਦੁਸ਼ਪ੍ਰਭਾਵ ਸ਼ਾਮਿਲ ਹਨ। ਨਿਊਜੀਲੈਂਡ ਵਿੱਚ ਕੰਪਨੀ ਦੀ ਵੈਕਸੀਨ ਵੈਕਸਜ਼ੇਵੇਰੀਆ ਦੇ ਨਾਮ ਨਾਲ ਭੇਜੀ ਜਾਂਦੀ ਸੀ, ਪਰ 2022 ਤੋਂ ਬਾਅਦ ਨਿਊਜਲਿੈਂਡ/ ਆਸਟ੍ਰੇਲੀਆ ਦੀ ਮਾਰਕੀਟ ਵਿੱਚ ਇਹ ਵੈਕਸੀਨ ਉਪਲਬਧ ਨਹੀਂ ਹੈ।