ਆਕਲੈਂਡ ਏਅਰਪੋਰਟ ‘ਤੇ ਨਸ਼ਾ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ 10 ਸਾਲ ਦੀ ਕੈਦ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਕੈਨੇਡਾ ਤੋਂ ਆਸਟ੍ਰੇਲੀਆ ਰਸਤੇ ਨਿਊਜੀਲੈਂਡ ਵਿੱਚ 26 ਕਿਲੋ ਮੈੱਥ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੈਨੇਡੀਅਨ ਨੌਜਵਾਨ ਨੂੰ 10 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਮੈੱਥ ਦਾ ਮਾਰਕੀਟ ਮੁੱਲ $9 ਮਿਲੀਅਨ ਦੱਸਿਆ ਜਾ ਰਿਹਾ ਹੈ। ਇਸ ਨੌਜਵਾਨ ਨੂੰ ਜੇਲ ਦੀ ਸਜਾ ਤੋਂ ਬਾਅਦ ਨਿਊਜੀਲੈਂਡ ਤੋਂ ਡਿਪੋਰਟ ਕਰ ਦਿੱਤਾ ਜਾਏਗਾ ਅਤੇ ਭਵਿੱਖ ਵਿੱਚ ਕਦੇ ਵੀ ਨਿਊਜੀਲੈਂਡ ਨਹੀਂ ਆਉਣ ਦਿੱਤਾ ਜਾਏਗਾ।