ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਦਾ ਵੀਜਾ ਹੋਇਆ ਹੋਰ ਔਖਾ, ਸ਼ੋਅ ਮਨੀ ਵਿੱਚ ਕੀਤਾ ਭਾਰੀ ਵਾਧਾ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਸਰਕਾਰ ਨੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਘਟਾਉਣ ਦੇ ਲਈ ਇੱਕ ਹੋਰ ਕਰੜਾ ਕਦਮ ਚੁੱਕਿਆ ਹੈ। ਹੁਣ ਸੈਵਿੰਗ ਅਕਾਉਂਟ ਵਿੱਚ ਘੱਟੋ-ਘੱਟ $29,410 ਦਿਖਾਉਣੇ ਲਾਜਮੀ ਹੋਣਗੇ, ਜਦਕਿ ਪਹਿਲਾਂ $24,505 ਖਾਤੇ ਵਿੱਚ ਦਿਖਾਉਣੇ ਲਾਜਮੀ ਸਨ। ਬੀਤੇ 7 ਮਹੀਨਿਆਂ ਵਿੱਚ ਇਹ ਵਾਧਾ ਦੂਜੀ ਵਾਰ ਕੀਤਾ ਗਿਆ ਹੈ। ਆਸਟ੍ਰੇਲੀਆ ਪੜ੍ਹਣ ਦਾ ਚਾਅ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਇਹ ਇੱਕ ਵਾਧੂ ਦਾ ਬੋਝ ਸਾਬਿਤ ਹੋਏਗਾ। ਇਸ ਤੋਂ ਪਹਿਲਾਂ ਅਲਬਾਨੀ ਸਰਕਾਰ ਵਿਦਿਆਰਥੀ ਵੀਜਾ ਸਖਤ ਕਰਨ ਲਈ ਕਈ ਹੋਰ ਕਦਮ ਵੀ ਲੈ ਚੁੱਕੀ ਹੈ, ਇਨ੍ਹਾਂ ਵਿੱਚ ਆਈਲੈਟਸ ਲਈ ਵਧਾਏ ਗਏ ਲੋੜੀਂਦੇ ਸਕੋਰ ਵੀ ਸ਼ਾਮਿਲ ਹਨ।