ਮਾਲਕਾਂ ਦੇ ਹਜਾਰਾਂ ਡਾਲਰ ਮਾਰਨ ਵਾਲੇ ਕਰਮਚਾਰੀ ਨੂੰ ਈ ਆਰ ਏ ਨੇ ਪੈਸੇ ਵਾਪਿਸ ਕਰਨ ਦੇ ਦਿੱਤੇ ਹੁਕਮ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਕ੍ਰਾਈਸਚਰਚ ਦੇ ਜਸਵਿੰਦਰ ਸਿੰਘ (ਬਦਲਿਆ ਨਾਮ) ਨੂੰ ਗਲਤੀ ਨਾਲ ਜਦੋਂ ਮਾਲਕਾਂ ਵਲੋਂ ਤਨਖਾਹ ਦੇ ਨਾਲ $9000 ਵਾਧੂ ਪਾ ਦਿੱਤੇ ਗਏ ਤਾਂ ਉਸਨੇ ਤੁਰੰਤ ਕੰਮ ਛੱਡ ਦਿੱਤਾ ਤੇ ਇਸ ਤਕਨੀਕੀ ਗਲਤੀ ਬਾਰੇ ਜਦੋਂ ਮਾਲਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੈਸੇ ਵਾਪਿਸ ਮੰਗੇ, ਪਰ ਜਸਵਿੰਦਰ ਨੇ ਨਾ ਦਿੱਤੇ। ਅੰਤ ਮਾਲਕਾਂ ਨੇ ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਦਾ ਦਰਵਾਜਾ ਖੜਕਾਇਆ, ਜਿੱਥੇ ਹੁਣ ਕਰਮਚਾਰੀ ਨੂੰ ਇਹ ਪੈਸੇ ਕਿਸ਼ਤਾਂ ਵਿੱਚ ਵਾਪਿਸ ਕਰਨ ਦੇ ਆਦੇਸ਼ ਹੋਏ ਹਨ ਅਤੇ ਅਜਿਹਾ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਦੀ ਧਮਕੀ ਵੀ ਦਿੱਤੀ ਗਈ ਹੈ। ਕਰਮਚਾਰੀ ਮਾਲਕਾਂ ਕੋਲ ਬੀਤੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ।