ਆਕਲੈਂਡ ਦੇ ਪੈਕ ਐਂਡ ਸੇਵ ਵਿਖੇ ਸਕਿਓਰਟੀ ਗਾਰਡ ਨੂੰ ਹਮਲਾ ਕਰ ਕੀਤਾ ਜਖਮੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਪੈਕ ਐਂਡ ਸੇਵ ‘ਤੇ ਇੱਕ ਸਕਿਓਰਟੀ ਗਾਰਡ ਨੂੰ ਚੋਰੀ ਦੀ ਘਟਨਾ ਰੋਕੇ ਜਾਣੀ ਮਹਿੰਗੀ ਪਈ ਹੈ, ਹੈਂਡਰਸਨ ਦੇ ਪੈਕ ਐਂਡ ਸੇਵ ‘ਤੇ ਜਦੋਂ ਸਮਾਨ ਦੇ 2 ਬੈਗ ਭਰੀ ਲੈ ਜਾ ਰਹੀ ਮਹਿਲਾ ਨੂੰ ਸਕਿਓਰਟੀ ਗਾਰਡ ਨੇ ਰੋਕਿਆ ਤਾਂ ਮਹਿਲਾ ਨੇ ਆਪਾ ਖੋ ਦਿੱਤਾ ਤੇ ਸਕਿਓਰਟੀ ਗਾਰਡ ਦੇ ਚਿਹਰੇ ‘ਤੇ ਤਿੰਨ ਵਾਰ ਮੁੱਕਾ ਜੜਿਆ, ਜਿਸ ਤੋਂ ਬਾਅਦ ਸਕਿਰਟੀ ਗਾਰਡ ਦੀ ਠੋਡੀ ‘ਤੇ ਚੀਰਾ ਪੈ ਗਿਆ ਤੇ ਖੂਨ ਵਗਣ ਲੱਗ ਪਿਆ। ਆਪਣੇ ਆਪ ਨੂੰ ਹੋਰ ਹਮਲੇ ਤੋਂ ਬਚਾਉਣ ਲਈ ਫਿਰ ਗਾਰਡ ਨੇ ਉਸ ਮਹਿਲਾ ਨੂੰ ਧੱਕਾ ਮਾਰਿਆ ਤੇ ਇਨੇਂ ਨੂੰ ਸਟੋਰ ਦੇ ਹੋਰ ਕਰਮਚਾਰੀ ਉਸਦੀ ਮੱਦਦ ਲਈ ਪੁੱਜ ਗਏ। ਪੁਲਿਸ ਨੂੰ ਇਸ ਮਾਮਲੇ ‘ਤੇ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਮਾਮਲੇ ਦੀ ਛਾਣਬੀਣ ਸ਼ੁਰੂ ਹੋ ਗਈ ਹੈ।