ਆਸਟ੍ਰੇਲੀਆ ਵਾਸੀਆਂ ਨੇ ਅੰਤਰ-ਰਾਸ਼ਟਰੀ ਟੂਰੀਸਟਾਂ ‘ਤੇ ਟੈਕਸ ਲਾਉਣ ਦੀ ਭਰੀ ਹਾਮੀ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਭਾਰੀ ਵਾਧਾ ਹੋ ਰਿਹਾ ਹੈ ਤੇ ਇਸੇ ਲਈ ਇੰਸ਼ੋਰ ਐਂਡ ਗੋਅ ਵਲੋਂ ਆਸਟ੍ਰੇਲੀਆ ਵਾਸੀਆਂ ‘ਤੇ ਕਰਵਾਏ ਸਰਵੇਖਣ ਵਿੱਚ ਸਾਹਮਣੇ ਆਇਆ ਬਹੁਤੇ ਆਸਟ੍ਰੇਲੀਆ ਵਾਸੀ ਇਸ ਗੱਲ ‘ਤੇ ਹਾਮੀ ਭਰਦੇ ਹਨ ਕਿ ਵਿਦੇਸ਼ੀ ਯਾਤਰੀਆਂ ‘ਤੇ ਟੈਕਸ ਲਾਇਆ ਜਾਣਾ ਜਰੂਰੀ ਹੈ। ਇਹ ਟੈਕਸ ਆਸਟ੍ਰੇਲੀਆ ‘ਤੇ ਪੈਣ ਵਾਲੇ ਨੈਗਟਿਵ ਕਲਚਰਲ ਤੇ ਇਨਵਾਇਰਮੈਂਟਲ ਪ੍ਰਭਾਵਾਂ ਦੀ ਅਪੂਰਤੀ ਕਰੇਗਾ। ਇਹ ਸਰਵੇਖਣ ਹਜਾਰਾਂ ਦੀ ਗਿਣਤੀ ਵਿੱਚ ਆਸਟ੍ਰੇਲੀਆ ਦੀ ਹਰ ਸਟੇਟ ਦੇ ਵਾਸੀਆਂ ‘ਤੇ ਕੀਤਾ ਗਿਆ ਹੈ ਤੇ ਇਸ ਲਈ ਲਗਭਗ ਸਾਰੀਆਂ ਸਟੇਟਾਂ ਦੇ ਵਸਨੀਕਾਂ ਨੇ ਹੀ ਹਾਮੀ ਭਰੀ ਹੈ।