ਇਮੀਗ੍ਰੇਸ਼ਨ ਨੂੰ ਲੈਕੇ ਕੀਤੀ ਸਖਤਾਈ ਆਰਜੀ, ਅਗਲੇ ਸਾਲ ਫਿਰ ਹੋ ਸਕਦੇ ਬਦਲਾਅ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਕੁਝ ਦਿਨ ਪਹਿਲਾਂ ਪ੍ਰਵਾਸੀ ਕਰਮਚਾਰੀਆਂ ਦੀ ਆਮਦਗੀ ਨੂੰ ਲੈਕੇ ਕੀਤੀ ਸਖਤਾਈ ‘ਤੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਰਿਕਾਰਡਤੋੜ ਇਮੀਗ੍ਰੇਸ਼ਨ ਦੇ ਆਂਕੜਿਆਂ ਤੇ ਪ੍ਰਵਾਸੀ ਕਰਮਚਾਰੀਆਂ ਦੀ ਲੁੱਟ-ਖਸੁੱਟ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵਲੋਂ ਇਹ ਸਖਤਾਈ ਭਰੇ ਬਦਲਾਅ ਕੀਤੇ ਗਏ ਸਨ, ਪਰ ਉਨ੍ਹਾਂ ਨਾਲ ਹੀ ਕਿਹਾ ਹੈ ਕਿ ਅਗਲੇ ਸਾਲ ਉਨ੍ਹਾਂ ਵਲੋਂ ਦੁਬਾਰਾ ਤੋਂ ਇਨ੍ਹਾਂ ਬਦਲਾਵਾਂ ‘ਤੇ ਧਿਆਨ ਦਿੱਤਾ ਜਾਏਗਾ ਤੇ ਮੌਕੇ ‘ਤੇ ਨਿਊਜੀਲੈਂਡ ਦੀਆਂ ਆਰਥਿਕ ਪ੍ਰਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਬਦਲਾਅ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਵਲੋਂ ਕੰਮਾਂ ‘ਤੇ ਕਰਮਚਾਰੀਆਂ ਦੀ ਘਾਟ ਲਈ ਪਹਿਲਾਂ ਨਿਊਜੀਲੈਂਡ ਦੀ ਲੋਕਲ ਮਾਰਕੀਟ ਨੂੰ ਤਰਜੀਹ ਦਿੱਤੀ ਜਾਏਗੀ।