ਨਿਊਜੀਲੈਂਡ ਦੀਆਂ ਸੜਕਾਂ ‘ਤੇ 110 ਕਿਲੋਮੀਟਰ ਦੀ ਰਫਤਾਰ ਨਾਲ ਦੌੜਣਗੀਆਂ ਗੱਡੀਆਂ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਵਾਕਾਕੋਟਾਹੀ ਨਿਊਜੀਲੈਂਡ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਵਲੰਿਗਟਨ ਨੂੰ ਜਾਂਦੇ ਮਕੇਜ਼ ਤੋਂ ਪੀਕਾ ਪੀਕਾ ਤੇ ਪੀਕਾ ਪੀਕਾ ਤੋਂ ਓਟਾਕੀ ਜਾਂਦੇ 2 ਮੇਜਰ ਹਾਈਵੇਜ਼ ‘ਤੇ ਰਫਤਾਰ ਸੀਮਾਂ ਨੂੰ ਵਧਾਕੇ 110 ਕਿਲੋਮੀਟਰ ਕੀਤਾ ਜਾ ਰਿਹਾ ਹੈ।
ਰਿਜਨਲ ਰਿਲੈਸ਼ਨਸ਼ਿਪਸ ਡਾਇਰੈਕਟਰ ਐਮਾ ਸਪੀਟ ਨੇ ਦੱਸਿਆ ਕਿ ਇਸ ਫੈਸਲੇ ਨੂੰ ਇੱਕ ਰੀਵਿਊ ਦੇ ਵਾਂਗ ਦੇਖਿਆ ਜਾਏਗਾ, ਜੋ 2024 ਵਿੱਚ ਸਪੀਡ ਲੀਮਿਟ ‘ਤੇ ਨਵੇਂ ਫੈਸਲੇ ਲੈਣ ਲਈ ਵਰਤਿਆ ਜਾਏਗਾ।
ਉਨ੍ਹਾਂ ਇਹ ਵੀ ਦੱਸਿਆ ਹੈ ਕਿ ਭਵਿੱਖ ਵਿੱਚ ਐਕਸਪ੍ਰੈਸ ਵੇਜ਼ ‘ਤੇ ਰਫਤਾਰ ਸੀਮਾ ਨੂੰ ਵਧਾਉਣ ਦੇ ਫੈਸਲੇ ਨੂੰ ਲੈਕੇ ਇਹ ਰੀਵਿਊ ਕਾਫੀ ਸਹਾਇਕ ਸਾਬਿਤ ਹੋਏਗਾ।