ਹੁਣ ਸਿਰਫ 5 ਦਿਨਾਂ ਵਿੱਚ ਹਾਸਿਲ ਕਰੋ ਨਵਾਂ ਪਾਸਪੋਰਟ!

Spread the love

ਆਸਟ੍ਰੇਲੀਆ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ
ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਸਰਕਾਰ ਨੇ ਫੈਡਰਲ ਬਜਟ ਵਿੱਚ ਆਪਣੇ ਨਾਗਰਿਕਾਂ ਲਈ ਨਵੀਂ ਸਹੂਲਤ ਐਲਾਨੀ ਹੈ, ਜਿਸ ਤਹਿਤ ਹੁਣ ਆਸਟ੍ਰੇਲੀਆਈ ਨਾਗਰਿਕ ਆਪਣਾ ਨਵਾਂ ਪਾਸਪੋਰਟ ਸਿਰਫ 5 ਦਿਨਾਂ ਵਿੱਚ ਹਾਸਿਲ ਕਰ ਸਕਣਗੇ। ਇਹ ਸੁਵਿਧਾ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਨਾਗਰਿਕਾਂ ਨੂੰ ਇਸ ਲਈ $100 ਦੀ ਫੀਸ ਅਦਾ ਕਰਨੀ ਪਏਗੀ। ਦੱਸਦੀਏ ਕਿ ਨਵੇਂ ਪਾਸਪੋਰਟ ਜਾਰੀ ਹੋਣ ਨੂੰ ਲੈਕੇ ਆਸਟ੍ਰੇਲੀਆ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਸਰਕਾਰ ਨੇ ਸਿਸਟਮ ਨੂੰ ਦਰੁਸਤ ਕਰਨ ਲਈ ਇਹ ਸੁਵਿਧਾ ਦਿੱਤੀ ਹੈ।