ਜਿਸ ਮਾਂ ਦੀ ਬੱਚੇ ਸਮੇਤ ਹੋਈ ਸੀ ਕਾਰ ਚੋਰੀ, ਉਸਨੂੰ ਭੇਜ ਦਿੱਤੀ $200 ਦੀ ਟਿਕਟ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਟਾਰਾਨਾਕੀ ਦੇ ਵਾਇਟਾਰਾ ਵਿਖੇ 2 ਕੁ ਦਿਨ ਪਹਿਲਾਂ ਇੱਕ 23 ਸਾਲਾ ਮਹਿਲਾ ਦੀ ਗੱਡੀ ਉਸ ਵੇਲੇ ਚੋਰੀ ਹੋ ਗਈ ਸੀ, ਜਦੋਂ ਉਹ ਡੇਅਰੀ ਤੋਂ ਕੁਝ ਸਮਾਨ ਲੈਣ ਆਈ ਸੀ। ਅਜੇ ਉਹ ਕਾਰ ਤੋਂ ਬਾਹਰ ਹੀ ਨਿਕਲੀ ਸੀ ਕਿ ਇੱਕ ਵਿਅਕਤੀ ਉਸਦੀ ਕਾਰ ਚੋਰੀ ਕਰ ਲੈ ਗਿਆ, ਜਿਸ ਵਿੱਚ ਮਹਿਲਾ ਦਾ 5 ਮਹੀਨੇ ਦਾ ਬੱਚਾ ਵੀ ਸੀ। ਮਹਿਲਾ ਨੇ ਕਾਫੀ ਰੌਲਾ-ਰੱਪਾ ਪਾਇਆ ਤੇ ਇੱਕ ਵਿਅਕਤੀ ਦੀ ਮੱਦਦ ਨਾਲ ਕਾਰ ਚੋਰ ਦਾ ਪਿੱਛਾ ਵੀ ਕੀਤਾ। ਪਰ ਕਾਰ ਚੋਰ ਬੱਚੇ ਨੂੰ ਇੱਕ ਸੜਕ ‘ਤੇ ਘਾਹ ਦੇ ਮੈਦਾਨ ‘ਤੇ ਛੱਡ ਗਿਆ ਤੇ ਹੁਣ ਪੁਲਿਸ ਨੇ ਮਹਿਲਾ ਨੂੰ $200 ਦਾ ਬਿੱਲ ਭੇਜਿਆ ਹੈ, ਇਹ ਬਿੱਲ ਮਹਿਲਾ ਨੂੰ ਉਸਦੀ ਕਾਰ ਟੋਅ ਕਰਕੇ ਛਾਣਬੀਣ ਕੇਂਦਰ ਵਿੱਚ ਭੇਜਣ ਦੀ ਫੀਸ ਦੱਸੀ ਜਾ ਰਹੀ ਹੈ, ਜਿੱਥੇ ਕਾਰ ਦੀ ਫੌਰੈਂਸਿਕ ਛਾਣਬੀਣ ਹੋਏਗੀ, ਪਰ ਮਹਿਲਾ ਇਸ ਗੱਲ ਤੋਂ ਬਹੁਤ ਖਫਾ ਹੈ, ਕਿਉਂਕਿ ਇੱਕ ਤਾਂ ਇਸ ਘਟਨਾ ਵਿੱਚ ਉਸਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਦੂਜਾ ਕਾਰ ਵਿੱਚ 2 ਬੈਬੀ ਸੀਟਸ, ਇੱਕ ਪਰੇਮ ਵੀ ਗਾਇਬ ਹੈ।
ਪੁਲਿਸ ਦਾ ਇਸ ਸਬੰਧੀ ਇਹੀ ਕਹਿਣਾ ਹੈ ਕਿ ਇਹ ਟੋਅ ਕਰਨ ਦੀ ਫੀਸ ਹੈ, ਜੋ ਮਹਿਲਾ ਨੂੰ ਅਦਾ ਕਰਨੀ ਪਏਗੀ।