ਟਾਕਾਨਿਨੀ ਵਿਖੇ ਲੱਗੀ ਭਿਆਨਕ ਅੱਗ!

Spread the love

50 ਫਾਇਰ ਕਰਮਚਾਰੀ ਪੁੱਜੇ ਅੱਗ ਬੁਝਾਉਣ, ਕਈ ਗੱਡੀਆਂ ਵੀ ਸੜ੍ਹੀਆਂ
ਆਕਲੈਂਡ (ਹਰਪ੍ਰੀਤ ਸਿੰਘ) – ਦੱਖਣੀ ਆਕਲੈਂਡ ਦੇ ਟਾਕਾਨਿਨੀ ਸਥਿਤ ਦ ਗ੍ਰੇਟ ਸਾਊਥ ਰੋਡ ‘ਤੇ ਇੱਕ ਭਿਆਨਕ ਅੱਗ ਲੱਗਣ ਦੀ ਖਬਰ ਹੈ। ਇਹ ਅੱਗ ਇੱਕ ਫੈਕਟਰੀ ਵਿੱਚ ਲੱਗੀ ਦੱਸੀ ਜਾ ਰਹੀ ਹੈ, ਅੱਗ ਇਨੀਂ ਭਿਆਨਕ ਸੀ ਕਿ ਸੜਕ ‘ਤੇ ਖੜੀਆਂ ਕਈ ਗੱਡੀਆਂ ਵੀ ਇਸਦੀ ਚਪੇਟ ਵਿੱਚ ਆ ਗਈਆਂ। ਅੱਗ ਬੁਝਾਉਣ ਲਈ ਫਾਇਰ ਵਿਭਾਗ ਦੇ 13 ਟਰੱਕ ਤੇ 50 ਫਾਇਰ ਕਰਮਚਾਰੀ ਮੌਕੇ ‘ਤੇ ਪੁੱਜੇ ਦੱਸੇ ਜਾ ਰਹੇ ਹਨ। ਅੱਗ ਲੱਗਣ ਦੀ ਖਬਰ ਤੜਕੇ 3 ਵਜੇ ਦੇ ਕਰੀਬ ਮਿਲੀ ਸੀ ਤੇ ਇਸ ਨੂੰ ਬੁਝਾਉਣ ਲਈ ਕਈ ਘੰਟਿਆਂ ਦਾ ਸਮਾਂ ਲੱਗਾ।