ਆਕਲੈਂਡ ਵਿੱਚ ਕਤਲ ਹੋਏ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ਵਿੱਚ 4 ਜਣਿਆਂ ਨੂੰ ਕੀਤਾ ਗਿਆ ਚਾਰਜ

Spread the love

ਰਮਨਦੀਪ ਸਿੰਘ ਸਕਿਓਰਟੀ ਗਾਰਡ ਵਜੋਂ ਕਰਦਾ ਸੀ ਕੰਮ
ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਵਿੱਚ ਕਤਲ ਹੋਏ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਛਾਣਬੀਣ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਹੇਠ 4 ਜਣਿਆਂ ਨੂੰ ਚਾਰਜ ਕੀਤਾ ਹੈ, ਇਨ੍ਹਾਂ ਵਿੱਚ ਇੱਕ 82 ਸਾਲਾ ਬਜੁਰਗ ਤੇ 3 ਮਹਿਲਾਵਾਂ ਸ਼ਾਮਿਲ ਹਨ। ਇਨ੍ਹਾਂ ਦੀ ਵਾਇਟਾਕਰੇ ਜਿਲ੍ਹਾ ਅਦਾਲਤ ਵਿੱਚ ਅੱਜ ਪੇਸ਼ੀ ਕਰਵਾਈ ਜਾਏਗੀ। ਮਹਿਲਾਵਾਂ ਦੀ ਉਮਰ 20,40 ਤੇ 50 ਸਾਲ ਹੈ ਤੇ ਕਾਨੂੰਨੀ ਕਾਰਨਾਂ ਕਰਕੇ ਇਨ੍ਹਾਂ ਦਾ ਨਾਮ ਜੱਗਜਾਹਰ ਨਹੀਂ ਕੀਤਾ ਜਾ ਸਕਦਾ। ਰਮਨਦੀਪ ਸਿੰਘ ਕ੍ਰਿਸਮਿਸ ਤੋਂ ਇੱਕ ਹਫਤਾ ਪਹਿਲਾਂ ਡਿਊਟੀ ਦੌਰਾਨ ਰੋਇਲ ਰਿਜ਼ਰਵ ਕਾਰ ਪਾਰਕ ਵਿਖੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ। ਰਮਨਦੀਪ ਦੇ ਕਤਲ ਮਾਮਲੇ ਵਿੱਚ ਇੱਕ ਜੋੜੇ ‘ਤੇ ਕਾਰਵਾਈ ਪਹਿਲਾਂ ਤੋਂ ਹੀ ਚੱਲ ਰਹੀ ਹੈ।