ਮੈਲਬੋਰਨ ਦੇ ਇਸ ਵਿਅਕਤੀ ਦੀ ਕਰੋ ਹੌਂਸਲਾਵਧਾਈ

Spread the love

ਜਿਸਨੇ ਸਮਾਂ ਰਹਿੰਦਿਆਂ 11 ਸਾਲਾ ਬੱਚੀ ਨੂੰ ਕਿਡਨੈਪ ਹੋਣੋ ਬਚਾਇਆ
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਰਯਾਨ ਗੰਭੀਰ ਦੀ ਇਸ ਵੇਲੇ ਹਰ ਪਾਸੇ ਹੌਂਸਲਾਵਧਾਈ ਹੋ ਰਹੀ ਹੈ, ਕਿਉਂਕਿ ਉਸਨੇ ਸਕੂਲ ਤੋਂ ਘਰ ਜਾਂਦੀ ਇੱਕ 11 ਸਾਲਾ ਬੱਚੀ ਨੂੰ ਕਿਡਨੈਪ ਹੋਣੋ ਬਚਾਇਆ। ਬੱਚੀ ਜਦੋਂ ਡੋਨਕਾਸਟਰ ਡਰਾਈਵਰ ਦੇ ਨਾਲ-ਨਾਲ ਆਪਣੇ ਘਰ ਜਾ ਰਹੀ ਸੀ ਤਾਂ ਇੱਕ ਓਡੀ ਕਾਰ ਵਾਲੇ ਵਿਅਕਤੀ ਨੇ ਉਸਨੂੰ ਖਿੱਚਕੇ ਆਪਣੀ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਬੱਚੀ ਨੇ ਹਿੰਮਤ ਦਿਖਾਈ ਤੇ ਮੌਕੇ ਤੋਂ ਭੱਜਕੇ ਝਾੜੀਆਂ ਵਿੱਚ ਜਾ ਲੁਕੀ। ਓਡੀ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਨਹੀਂ ਹੋਇਆ ਤੇ ਉਸਦੀ ਉੱਥੇ ਹੀ ਭਾਲ ਕਰਦਾ ਰਿਹਾ। ਇਨੇਂ ਨੂੰ ਬੱਚੀ ਨੂੰ ਰਯਾਨ ਦਿੱਖਿਆ, ਜੋ ਆਪਣੀ ਬੇਟੀ ਨਾਲ ਸਕੂਲ ਤੋਂ ਘਰ ਜਾ ਰਿਹਾ ਸੀ। ਰਯਾਨ ਅਨੁਸਾਰ ਬੱਚੀ ਬਹੁਤ ਜਿਆਦਾ ਸਹਿਮੀ ਹੋਈ ਸੀ ਤੇ ਕੁਝ ਬੋਲ ਵੀ ਨਹੀ ਪਾ ਰਹੀ ਸੀ। ਰਯਾਨ ਨੇ ਬੱਚੀ ਨੂੰ ਉਸਦੇ ਘਰ ਸੁਰੱਖਿਅਤ ਪਹੁੰਚਾਇਆ ਤੇ ਸਾਰੀ ਜਾਣਕਾਰੀ ਉਸਦੇ ਘਰਦਿਆਂ ਨੂੰ ਦਿੱਤੀ।