ਕਿਸ਼ਤੀ ਡੁੱਬਣ ਕਾਰਨ ਡੋਂਕੀ ਲਾ ਰਹੇ 100 ਤੋਂ ਵਧੇਰੇ ਲੋਕਾਂ ਦੀ ਹੋਈ ਮੌਤਕਈਆਂ ਦੀ ਭਾਲ ਅਜੇ ਵੀ ਜਾਰੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਡੋਂਕੀ ਲਾਕੇ ਅਫਰੀਕਾ ਦੇ ਲੁਂਗਾ ਤੋਂ ਮੋਜਮਬੀਕ ਜਾ ਰਹੇ 100 ਦੇ ਕਰੀਬ ਲੋਕਾਂ ਦੀ ਕਿਸ਼ਤੀ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਹੈ ਤੇ 20 ਦੇ ਕਰੀਬ ਅਜੇ ਵੀ ਗੁੰਮਸ਼ੁਦਾ ਦੱਸੇ ਜਾ ਰਹੇ ਹਨ। ਮੇਰੀਟਾਈਮ ਟ੍ਰਾਂਸਪੋਰਟ ਇੰਸਟੀਚਿਊਟ ਅਨੁਸਾਰ 130 ਦੇ ਕਰੀਬ ਲੋਕ ਇੱਕ ਵੈਸਲ ਰਾਂਹੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅਸਲ ਵਿੱਚ ਇਹ ਇੱਕ ਮੱਛੀਆਂ ਫੜਣ ਵਾਲੀ ਬੋਟ ਸੀ ਤੇ ਇਸ ਵਿੱਚ ਬੰਦਿਆਂ ਦੀ ਢੋਆ-ਢੁਆਈ ਸੰਭਵ ਨਹੀਂ ਸੀ। ਦੱਖਣੀ ਅਫਰੀਕਾ ਤੇ ਹੋਰਾਂ ਮੁਲਕਾਂ ਵਿੱਚ ਫੈਲੀ ਹੈਜੇ ਦੀ ਬਿਮਾਰੀ ਤੋਂ ਬਚਣ ਲਈ ਇਹ ਲੋਕ ਡੋਂਕੀ ਲਾਕੇ ਮੋਜਮਬੀਕ ਵਿੱਚ ਪੁੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਵੈਸਲ ਦੇ ਪਲਟਣ ਦਾ ਕਾਰਨ ਲਹਿਰਾਂ ਨੂੰ ਮੰਨਿਆ ਜਾ ਰਿਹਾ ਹੈ।