ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਦੀਵਾਨਾਂ ਦਾ ਦੌਰ ਹੋਇਆ ਸ਼ੁਰੂ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ ਦੱਸਦੀਏ ਕਿ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਦੀਵਾਨਾਂ ਦਾ ਦੌਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸ਼ੁਰੂ ਹੋ ਗਿਆ ਹੈ। ਰੋਜਾਨਾ ਗੁਰੂਘਰ ਵਿਖੇ ਸ਼ਾਮ 6.30 ਤੋਂ 8.30 ਦੇ ਦੀਵਾਨ ਚੱਲਣਗੇ। ਇਸ ਮੌਕੇ ਅਖੰਡ ਕੀਰਤਨੀ ਜੱਥਾ, ਕਥਾ ਅਤੇ ਸਿਮਰਨ ਭਾਈ ਸੁਖਬੀਰ ਸਿੰਘ ਕੱਲਾ (ਹੈਡ ਗ੍ਰੰਥੀ ਸ਼੍ਰੀ ਖਡੂਰ ਸਾਹਿਬ), ਕਵੀਸ਼ਰੀ ਜੱਥਾ ਭਾਈ ਗੁਰਮੁੱਖ ਸਿੰਘ ਐਮ ਏ, ਭਾਈ ਕੁਲਵਿੰਦਰ ਸਿੰਘ ਜੀ (ਮੁੱਖ ਅਰਦਾਸੀਏ ਸਚਖੰਡ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਹਾਜਰੀ ਭਰਨਗੇ। ਸੰਗਤਾਂ ਨੂੰ ਹੁੰਮ-ਹੁੰਮਾ ਕੇ ਗੁਰੂਘਰ ਪੁੱਜਣ ਦੀ ਬੇਨਤੀ।