ਨਿਊਜੀਲੈਂਡ ਵਾਲਿਓ ਲਈ ਇਸ ਹਫਤੇ ਇਤਿਹਾਸਿਕ ਲੋਟੋ ਜਿੱਤ ਹਾਸਿਲ ਕਰਨ ਦਾ ਮੌਕਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਲੋਟੋ ਅਨੁਸਾਰ ਇਸ ਵਾਰ ਦੇ ਜੈਕਪੋਟ ਲਈ ਉਨ੍ਹਾਂ ਦੀਆਂ ਰਿਕਾਰਡਤੋੜ ਟਿਕਟਾਂ ਵਿਕਣਗੀਆਂ, ਅਜਿਹਾ ਇਸ ਲਈ ਕਿਉਂਕਿ $30 ਮਿਲੀਅਨ ਦਾ ਜੈਕਪੋਟ ਇੱਕ ਵਾਰ ਫਿਰ ਤੋਂ ਨਿਊਜੀਲੈਂਡ ਦੇ ਸਭ ਤੋਂ ਵੱਡੇ ਰਿਕਾਰਡਤੋੜ ਇਨਾਮੀ ਰਾਸ਼ੀ ਦੀ ਸ਼੍ਰੇਣੀ ਵਿੱਚ ਜਾ ਪੁੱਜਾ ਹੈ। ਜੇ ਇਸ ਸ਼ਨੀਵਾਰ ਕੋਈ $30 ਮਿਲੀਅਨ ਦਾ ਜੈਕਪੋਟ ਜਿੱਤਦਾ ਹੈ ਤਾਂ ਉਹ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ‘ਤੇ ਕਾਬਜ ਹੋਏਗਾ। $30 ਮਿਲੀਅਨ ਦਾ ਇਨਾਮ ਲੋਟੋ ਦੇ ਇਤਿਹਾਸ ਵਿੱਚ ਪੰਜ ਸਭ ਤੋਂ ਵੱਡੇ ਇਨਾਮਾਂ ਚੋਂ ਇੱਕ ਰਹੇਗਾ। ਹੁਣ ਤੱਕ ਦੀ ਸਭ ਤੋਂ ਵੱਡੀ ਲੋਟੋ ਦੀ ਇਨਾਮੀ ਰਾਸ਼ੀ $50 ਮਿਲੀਅਨ ਦੀ ਸੀ, ਜੋ 10 ਖਿਡਾਰੀਆਂ ਵਿੱਚ ਵੰਡੀ ਗਈ ਸੀ।