ਅਗਲੇ ਸਾਲ ਨਵਾਂ ਟਿਨੈਸੀ ਲਾਅ ਹੋਣ ਜਾ ਰਿਹਾ ਲਾਗੂ, ਮਾਲਕਾਂ ਦੇ ਧੱਕੇ ਚੜਣਗੇ ਕਿਰਾਏਦਾਰ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਸਰਕਾਰ ਅਗਲੇ ਸਾਲ ਤੋਂ ਟਿਨੈਸੀ ਲਾਅ ਸਬੰਧੀ ਵੱਡੇ ਬਦਲਾਅ ਕਰਨ ਜਾ ਰਹੀ ਹੈ।
ਸਭ ਤੋਂ ਵੱਡਾ ਬਦਲਾਅ 90 ਡੇਅ ਨੌ-ਕੋਜ਼ ਟਰਮੀਨੇਸ਼ਨ ਨਿਯਮ ਦੀ ਵਾਪਸੀ ਹੋਏਗੀ, ਜਿਸ ਤਹਿਤ ਮਾਲਕ ਬਿਨ੍ਹਾਂ ਖਾਸ ਕਾਰਨ ਦੱਸੇ ਕਿਰਾਏਨਾਮੇ ਨੂੰ ਖਤਮ ਕਰਦਿਆਂ ਕਿਰਾਏਦਾਰ ਤੋਂ ਘਰ ਖਾਲੀ ਕਰਵਾ ਸਕਣਗੇ। ਇਸ ਤੋਂ ਇਲਾਵਾ ਜੇ ਮਾਲਕ ਜਾਂ ਉਸਦਾ ਪਰਿਵਾਰ ਆਪ ਘਰ ਵਿੱਚ ਮੂਵ ਹੋਣਾ ਚਾਹੇਗਾ ਤਾਂ ਸ਼ੋਰਟ ਨੋਟਿਸ ਦੇਕੇ ਉਸਤੋਂ ਪਹਿਲਾਂ ਵੀ ਕਿਰਾਏਦਾਰ ਤੋਂ ਘਰ ਖਾਲੀ ਕਰਵਾ ਸਕੇਗਾ। ਇਸ ਲਈ ਪਾਰਲੀਮੈਂਟ ਵਿੱਚ ਅਗਲੇ ਮਹੀਨੇ ਬਿੱਲ ਭੇਜ ਦਿੱਤਾ ਜਾਏਗਾ ਤੇ 2025 ਦੀ ਸ਼ੁਰੂਆਤ ‘ਤੇ ਨਿਯਮ ਲਾਗੂ ਹੋ ਜਾਣਗੇ।
ਹਾਊਸਿੰਗ ਮਨਿਸਟਰ ਕ੍ਰਿਸ ਬਿਸ਼ਪ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਬਦਲਾਵਾਂ ਨਾਲ ਮਮ ਐਂਡ ਡੇਡ ਲੈਂਡਲੋਰਡ ਆਸਾਨੀ ਨਾਲ ਰੈਂਟਲ ਮਾਰਕੀਟ ਤੱਕ ਅਪਰੋਚ ਕਰ ਸਕਣਗੇ, ਜਿਸ ਨਾਲ ਰੈਂਟਲ ਲਈ ਪ੍ਰਾਪਰਟੀਆਂ ਦੀ ਸਪਲਾਈ ਵਧੇਗੀ।