ਸਿਡਨੀ ਵਾਲਿਓ ਰਹਿਓ ਬੱਚਕੇ, ਜੇ ਸ਼ਨੀਵਾਰ ਵੋਟ ਨਾ ਪਾਈ ਤਾਂ ਹੋ ਜਾਣਾ ਜੁਰਮਾਨਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਸਿਡਨੀ ਵਾਲਿਆਂ ਲਈ ਆਸਟ੍ਰੇਲੀਅਨ ਇਲੈਕਸ਼ਨ ਕਮਿਸ਼ਨ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਸਿਡਨੀ ਪੂਰਬੀ ਦੀ ਕੁੱਕ ਵਿੱਚ ਖਾਲੀ ਹੋਈ ਸਾਬਕਾ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਦੀ ਸੀਟ ‘ਤੇ ਜੋ ਸ਼ਨੀਵਾਰ ਨੂੰ ਵੋਟਿੰਗ ਨਹੀਂ ਕਰਨਗੇ, ਉਨ੍ਹਾਂ ਨੂੰ ਜੁਰਮਾਨਾ ਜਾਰੀ ਕੀਤਾ ਜਾਏਗਾ।
ਇਲੈਕਸ਼ਨ ਕਮਿਸ਼ਨਰ ਟੋਮ ਰੋਜਰਸ ਨੇ ਦੱਸਿਆ ਕਿ ਇਹ ਫੈਸਲਾ ਲੋਕਾਂ ਵਲੋਂ ਇਸ ਬਾਏ-ਲਾਅ ਵਿੱਚ ਦਿਖਾਈ ਜਾ ਰਹੀ ਘੱਟ ਰੁਚੀ ਲਈ ਦੇ ਚਲਦਿਆਂ ਕੀਤਾ ਗਿਆ ਹੈ। ਕੁੱਕ ਵਿੱਚ ਵੋਟਿੰਗ ਲਈ ਕੁੱਲ 112,000 ਵੋਟਾਂ ਰਜਿਸਟਰ ਹਨ।