ਖਰਾਬ ਮੌਸਮ ਦਾ ਕਹਿਰ!!

Spread the love

ਖਰਾਬ ਮੌਸਮ ਦਾ ਕਹਿਰ!!ਹੁਣ ਤੱਕ ਦਰਜਨਾਂ ਫਲਾਈਟਾਂ ਹੋਈਆਂ ਰੱਦ, ਕਈਆਂ ਤੋਂ ਘਰ ਕਰਵਾਏ ਗਏ ਖਾਲੀ
ਆਕਲੈਂਡ (ਹਰਪ੍ਰੀਤ ਸਿੰਘ) – ਖਰਾਬ ਮੌਸਮ ਦਾ ਕਹਿਰ ਹਰ ਪਾਸੇ ਇਸ ਵੇਲੇ ਜਾਰੀ ਹੈ ਤੇ ਨਿਊਜੀਲੈਂਡ ਭਰ ਵਿੱਚ ਇਸ ਵੇਲੇ ਖਰਾਬ ਮੌਸਮ ਕਾਰਨ ਲੱਖਾਂ ਨਿਊਜੀਲੈਂਡ ਵਾਸੀ ਪ੍ਰਭਾਵਿਤ ਹੋ ਰਹੇ ਹਨ। ਮਾਰਲਬੋਰੋ ਵਿੱਚ ਜਿੱਥੇ 70 ਤੋਂ ਵਧੇਰੇ ਘਰਾਂ ਨੂੰ ਹੜ੍ਹਾਂ ਦੇ ਖਤਰੇ ਦੇ ਚਲਦਿਆਂ ਖਾਲੀ ਕਰਵਾਇਆ ਜਾ ਚੁੱਕਾ ਹੈ, ਉੱਥੇ ਹੀ ਏਅਰ ਨਿਊਜੀਲੈਂਡ ਨੇ ਹੁਣ ਤੱਕ 50 ਤੋਂ ਵਧੇਰੇ ਲੋਕਲ ਉਡਾਣਾ ਰੱਦ ਕਰ ਦਿੱਤੀਆਂ ਹਨ। ਵੈਸਟ ਕੋਸਟ ਦੀਆਂ ਸੜਕਾਂ ‘ਤੇ ਢਿੱਗਾਂ ਡਿੱਗਣ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਮੈਟਸਰਵਿਸ ਨੇ ਨਾਰਥ ਆਈਲੈਂਡ ਲਈ ਕੱਲ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਤੂਫਾਨੀ ਹਵਾਵਾਂ ਕਾਰਨ ਆਕਲੈਂਡ ਸਕਾਈ ਟਾਵਟ ਦੇ ਰੈਸਟੋਰੈਂਟ ਵੀ ਬੰਦ ਕਰ ਦਿੱਤੇ ਗਏ ਹਨ।