ਭਾਰੀ ਬਾਰਿਸ਼ ਕਾਰਨ ਰੁੜ ਗਿਆ ਐਸ਼ਬਰਟਨ ਤੇ ਟਿਮਰੂ ਵਿਚਾਲੇ ਦਾ ਪੁੱਲ

Spread the love

ਐਨ ਜੈਡ ਟ੍ਰਾਂਸਪੋਰਟ ਐਜੰਸੀ ਨੇ ਰਾਹਗੀਰਾਂ ਲਈ ਚੇਤਾਵਨੀ ਕੀਤੀ ਜਾਰੀ
ਆਕਲੈਂਡ (ਹਰਪ੍ਰੀਤ ਸਿੰਘ) – ਖਰਾਬ ਮੌਸਮ ਇਸ ਵੇਲੇ ਨਿਊਜੀਲੈਂਡ ਭਰ ਵਿੱਚ ਹੀ ਕਹਿਰ ਮਚਾ ਰਿਹਾ ਹੈ, ਆਕਲੈਂਡ ਵਿੱਚ ਜਿੱਥੇ ਤੂਫਾਨੀ ਹਵਾਵਾਂ ਨੇ ਕਹਿਰ ਮਚਾਇਆ ਹੈ, ਉੱਥੇ ਹੀ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਕਹਿਰ ਮਚਾ ਰਹੀ ਹੈ। ਇਸ ਬਾਰਿਸ਼ ਕਾਰਨ ਐਸ਼ਬਰਟਨ ਤੇ ਟਿਮਰੂ ਵਿਚਾਲੇ ਰੇਲਵੇ ਦਾ ਪੁੱਲ ਰੁੜ ਜਾਣ ਦੀ ਖਬਰ ਵੀ ਹੈ।
ਐਨ ਜੈਡ ਟ੍ਰਾਂਸਪੋਰਟ ਐਜੰਸੀ ਨੇ ਕਾਰ ਚਾਲਕਾਂ ਨੂੰ ਗੱਡੀਆਂ ਧਿਆਨ ਨਾਲ ਚਲਾਉਣ ਦੀ ਸਲਾਹ ਦਿੱਤੀ ਹੈ ਤੇ ਰਫਤਾਰ ਸੀਮਾ ਕਾਬੂ ਵਿੱਚ ਰੱਖਣ ਲਈ ਕਿਹਾ ਗਿਆ ਹੈ। ਕਈ ਇਲਾਕਿਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਖਾਲੀ ਵੀ ਕਰਵਾਇਆ ਗਿਆ ਹੈ।